ਕ੍ਰਿਕਟ ਇੱਕ ਅਜਿਹੀ ਖੇਡ ਹੈ, ਜਿਸ 'ਚ ਖਿਡਾਰੀਆਂ 'ਤੇ ਪੈਸੇ ਦੀ ਖੂਬ ਬਰਸਾਤ ਹੁੰਦੀ ਹੈ ਤੇ ਇਸ 'ਚ ਭਾਰਤੀ ਕ੍ਰਿਕਟਰਾਂ ਨੇ ਵੀ ਕਾਫੀ ਕਮਾਈ ਕੀਤੀ ਹੈ।

ਭਾਰਤੀ ਕ੍ਰਿਕਟਰਾਂ ਵਿੱਚ ਸਚਿਨ ਤੇਂਦੁਲਕਰ, ਮਹਿੰਦਰ ਸਿੰਘ ਧੋਨੀ ਤੇ ਵਿਰਾਟ ਕੋਹਲੀ ਅਜਿਹੇ ਧਾਕੜ ਖਿਡਾਰੀ ਹਨ ਜਿਨ੍ਹਾਂ ਦੇ ਨਾਂਅ ਇਸ ਲਿਸ਼ਟ 'ਚ ਸ਼ਾਮਲ ਹਨ।

2013 'ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ Sachin Tendulkar ਅਜੇ ਵੀ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰਾਂ ਚੋਂ ਇੱਕ ਹਨ।

ਰਿਪੋਰਟਾਂ ਮੁਤਾਬਕ 2022 'ਚ Sachin Tendulkar ਕਰੀਬ 170 ਮਿਲੀਅਨ ਡਾਲਰ ਦੀ ਜਾਇਦਾਦ ਦੇ ਮਾਲਕ ਹਨ।

ਟੀਮ ਇੰਡੀਆ ਦੇ ਸਾਬਕਾ ਕਪਤਾਨ ਤੇ ਧਾਕੜ ਬੱਲੇਬਾਜ਼ Virat Kohli ਦਾ ਨਾਂਅ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰਾਂ 'ਚ ਆਉਂਦਾ ਹੈ।

ਕੋਹਲੀ ਦੀ ਕੁੱਲ ਜਾਇਦਾਦ ਲਗਪਗ 127 ਮਿਲੀਅਨ ਡਾਲਰ ਯਾਨੀ ਲਗਪਗ 1046 ਕਰੋੜ ਰੁਪਏ ਹੈ। ਉਸ ਦੀ ਔਸਤ ਕਮਾਈ ਲਗਪਗ 15 ਕਰੋੜ ਰੁਪਏ ਹੈ।

ਭਾਰਤ ਦੇ ਸਫਲ ਕਪਤਾਨਾਂ 'ਚ ਸ਼ਾਮਲ Mahendra Singh Dhoni ਨੇ 15 ਅਗਸਤ 2020 ਨੂੰ ਅੰਤਰਰਾਸ਼ਟਰੀ ਕ੍ਰਿਕਟ ਨੂੰ ਤੋਂ ਸੰਨਿਆਸ ਲਿਆ।

Dhoni ਕਈ ਬ੍ਰਾਂਡਾਂ ਦਾ ਪ੍ਰਮੋਸ਼ਨ ਕਰਦੇ ਹਨ ਤੇ 2022 ਵਿੱਚ, Dhoni ਕੋਲ 113 ਮਿਲੀਅਨ ਡਾਲਰ ਦੀ ਜਾਇਦਾਦ ਹੋ ਗਈ।

Australia ਦੇ ਸਾਬਕਾ ਕਪਤਾਨ Ricky Ponting ਸਭ ਤੋਂ ਅਮੀਰ ਕ੍ਰਿਕਟਰਾਂ ਦੀ ਸੂਚੀ 'ਚ ਚੌਥੇ ਸਥਾਨ 'ਤੇ ਹਨ।

Ricky Ponting ਸਾਲ 2022 ਵਿੱਚ $95 ਮਿਲੀਅਨ ਦੀ ਕੁੱਲ ਜਾਇਦਾਦ ਦੇ ਮਾਲਕ ਬਣੇ।

West Indies ਦੇ ਮਹਾਨ ਬੱਲੇਬਾਜ਼ Brian Lara 68 ਮਿਲੀਅਨ ਡਾਲਰ ਦੀ ਜਾਇਦਾਦ ਦੇ ਮਾਲਕ ਹਨ।

ਦੱਸ ਦਈਏ ਕਿ Brian Lara ਇੱਕ ਟੈਸਟ ਮੈਚ ਦੀ ਇੱਕ ਪਾਰੀ 'ਚ 400 ਦੌੜਾਂ ਬਣਾਉਣ ਵਾਲੇ ਪਹਿਲਾਂ ਕ੍ਰਿਕੇਟਰ ਹੈ।