ਭਾਰਤੀ ਟੀਮ ਦੇ ਫੈਨਸ ਲਈ ਖੁਸ਼ਖਬਰੀ ਹੈ।

ਕ੍ਰਿਕਟਰ ਰਿਸ਼ਭ ਪੰਤ ਦੇ ਗੋਡੇ ਦੀ ਸਰਜਰੀ ਮੁੰਬਈ ਦੇ ਇੱਕ ਨਿੱਜੀ ਹਸਪਤਾਲ 'ਚ ਸਫ਼ਲਤਾਪੂਰਵਕ ਕੀਤੀ ਗਈ।

ਉਹ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਹੈ ਤੇ ਤੇਜ਼ੀ ਨਾਲ ਠੀਕ ਹੋ ਰਿਹਾ ਹੈ।

ਡਾਕਟਰ ਪਾਰਦੀਵਾਲਾ ਤੇ ਉਨ੍ਹਾਂ ਦੀ ਟੀਮ ਨੇ ਸ਼ੁੱਕਰਵਾਰ ਸਵੇਰੇ ਕਰੀਬ 10.30 ਵਜੇ ਪੰਤ ਦਾ ਆਪਰੇਸ਼ਨ ਕੀਤਾ।  

ਜੋ ਕਰੀਬ ਦੋ ਤੋਂ ਤਿੰਨ ਘੰਟੇ ਚੱਲਿਆ।

ਪੰਤ ਦੀ ਸੱਟ ਨੂੰ ਦੇਖਦੇ ਹੋਏ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਕਿ ਹੁਣ ਉਸ ਲਈ ਫਰਵਰੀ-ਮਾਰਚ ‘ਚ ਆਸਟ੍ਰੇਲੀਆ ਦੇ ਖਿਲਾਫ ਬਾਰਡਰ ਗਾਵਸਕਰ ਟਰਾਫੀ 'ਚ ਨਹੀਂ ਖੇਡਣਗੇ।

ਇਸ ਤੋਂ ਇਲਾਵਾ ਇੰਡੀਅਨ ਟੀ-20 ਲੀਗ IPL ਦੇ 16ਵੇਂ ਐਡੀਸ਼ਨ ‘ਚ ਖੇਡਣਾ ਵੀ ਮੁਸ਼ਕਿਲ ਹੈ।

ਫਿਲਹਾਲ ਸਾਰਿਆਂ ਦਾ ਧਿਆਨ ਉਸ ਦੇ ਠੀਕ ਹੋਣ ‘ਤੇ ਹੈ ਨਾ ਕਿ ਇਸ ਗੱਲ ‘ਤੇ ਕਿ ਉਹ ਕਦੋਂ ਵਾਪਸੀ ਕਰੇਗਾ।

ਉਨ੍ਹਾਂ ਦੇ ਇਲਾਜ ਦਾ ਹੁਣ ਬੀਸੀਸੀਆਈ ਵੱਲੋਂ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।

ਮੈਡੀਕਲ ਟੀਮ ਵੀ ਉਨ੍ਹਾਂ ਦੀ ਸਿਹਤ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।