ਬਾਲੀਵੁੱਡ 'ਚ ਜਾਣਿਆ-ਪਛਾਣਿਆ ਨਾਮ ਬਣ ਚੁੱਕੇ ਰਿਤੇਸ਼ ਸਿਨੇਮਾ ਜਗਤ ਦੀ ਜਗ੍ਹਾ ਕਿਤੇ ਹੋਰ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਸੀ।

ਪਿਛਲੇ ਇੱਕ ਦਹਾਕੇ ਤੋਂ ਲਗਾਤਾਰ ਆਪਣੀ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਰਿਤੇਸ਼ ਦੇਸ਼ਮੁਖ ਬਾਲੀਵੁੱਡ 'ਚ ਇੱਕ ਜਾਣਿਆ-ਪਛਾਣਿਆ ਨਾਮ ਹੈ।

ਉਸਨੇ ਹਿੰਦੀ ਸਿਨੇਮਾ 'ਚ ਹੀ ਨਹੀਂ ਸਗੋਂ ਮਰਾਠੀ ਸਿਨੇਮਾ 'ਚ ਵੀ ਆਪਣੀ ਸ਼ਾਨਦਾਰ ਐਕਟਿੰਗ ਨਾਲ ਲੋਕਾਂ ਦਾ ਬਹੁਤ ਮਨੋਰੰਜਨ ਕੀਤਾ।

'ਤੁਝੇ ਮੇਰੀ ਕਸਮ' 'ਚ ਆਪਣਾ ਡੈਬਿਊ ਕਰਨ ਵਾਲੇ ਵਾਲੇ ਐਕਟਰਸ ਦੀ ਸੂਚੀ 'ਚ ਉਸਨੂੰ ਸ਼ਾਮਲ ਕੀਤਾ ਗਿਆ।

ਐਕਟਰ ਹੋਣ ਦੇ ਨਾਲ ਰਿਤੇਸ਼ ਇੱਕ ਕਾਬਲ ਆਰਕੀਟੈਕਟ ਵੀ ਹੈ।

ਉਸਨੇ ਮੁੰਬਈ ਦੇ ਕਮਲਾ ਰਹੇਜਾ ਕਾਲਜ ਆਫ ਆਰਕੀਟੈਕਚਰ ਤੋਂ ਆਰਕੀਟੈਕਚਰ ਦੀ ਡਿਗਰੀ ਲਈ।

ਦੱਸ ਦੇਈਏ ਕਿ ਰਿਤੇਸ਼ ਇੱਕ ਆਰਕੀਟੈਕਚਰਲ ਤੇ ਇੰਟੀਰੀਅਰ ਡਿਜ਼ਾਈਨਿੰਗ ਫਰਮ ਦੇ ਮਾਲਕ ਵੀ ਹਨ ਤੇ ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ।

ਇੱਕ ਐਕਟਰ ਤੇ ਇੱਕ ਆਰਕੀਟੈਕਟ ਹੋਣ ਤੋਂ ਇਲਾਵਾ, ਉਹ ਇੱਕ ਮਸ਼ਹੂਰ ਨਿਰਮਾਤਾ ਵੀ ਹੈ।

ਉਸਨੇ 2013 'ਚ ਮੁੰਬਈ ਫਿਲਮ ਕੰਪਨੀ ਦੇ ਨਾਮ ਨਾਲ ਆਪਣਾ ਪ੍ਰੋਡਕਸ਼ਨ ਹਾਊਸ ਲਾਂਚ ਕੀਤਾ। ਜਿਸ ਤਹਿਤ ਕਈ ਫਿਲਮਾਂ ਬਣੀਆਂ।

ਰਿਤੇਸ਼ ਦੇਸ਼ਮੁਖ ਦੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਰਾਜਨੀਤੀ 'ਚ ਹਨ ਤੇ ਉਨ੍ਹਾਂ ਦੇ ਮਰਹੂਮ ਪਿਤਾ ਵਿਲਾਸਰਾਓ ਦੇਸ਼ਮੁਖ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸਨ।

ਰਿਤੇਸ਼-ਜੇਨੇਲੀਆ ਬੀ-ਟਾਊਨ ਦੀ ਮਸ਼ਹੂਰ ਜੋੜੀ ਹੈ। ਦੋਵਾਂ ਨੇ 3 ਫਰਵਰੀ 2012 ਨੂੰ ਵਿਆਹ ਕੀਤਾ ਤੇ ਉਨ੍ਹਾਂ ਦੇ ਬੱਚੇ ਵੀ ਹਨ।

ਦੱਸ ਦੇਈਏ ਕਿ ਇਹ ਜੋੜੀ ਲੰਬੇ ਸਮੇਂ ਬਾਅਦ ਜਲਦ ਹੀ ਫਿਲਮ ਮਿਸਟਰ ਮੰਮੀ 'ਚ ਇਕੱਠੇ ਨਜ਼ਰ ਆਉਣਗੇ।