Ronaldo ਲੱਭ ਰਿਹੈ ਨਵਾਂ ਕੁੱਕ, 4.5 ਲੱਖ ਰੁਪਏ ਹੋਵੇਗੀ ਤਨਖਾਹ, ਇਸ ਲਈ ਲੋਕ ਨਹੀਂ ਕਰ ਰਹੇ ਅਪਲਾਈ

ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਫੀਫਾ ਵਿਸ਼ਵ ਕੱਪ ਤੋਂ ਬਾਅਦ ਆਪਣੇ ਪਹਿਲੇ ਮੈਚ 'ਚ ਸ਼ਾਨਦਾਰ ਖੇਡ ਦਿਖਾਈ। 

ਉਸ ਨੇ ਇੱਕ ਦੋਸਤਾਨਾ ਮੈਚ ਵਿੱਚ ਦੋ ਗੋਲ ਕੀਤੇ ਤੇ Player Of The Match ਵੀ ਚੁਣੇ ਗਏ। 

ਹਾਲਾਂਕਿ ਰੋਨਾਲਡੋ ਆਪਣੀ ਨਿੱਜੀ ਜ਼ਿੰਦਗੀ 'ਚ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। 

ਆਪਣੇ ਕਰੀਅਰ ਦੇ ਅੰਤ ਵਿੱਚ, ਰੋਨਾਲਡੋ ਪੱਕੇ ਤੌਰ 'ਤੇ ਪੁਰਤਗਾਲ ਜਾਣ ਦੀ ਤਿਆਰੀ ਕਰ ਰਿਹਾ ਹੈ ਪਰ ਉਸ ਨੂੰ ਕੋਈ ਰਸੋਈਆ ਨਹੀਂ ਮਿਲ ਰਿਹਾ ਹੈ।

ਰੋਨਾਲਡੋ ਨੂੰ ਰਸੋਈਏ ਨਾ ਮਿਲਣ ਦਾ ਕਾਰਨ ਉਸ ਦੀ ਮੰਗ ਹੈ। 

ਰੋਨਾਲਡੋ ਅਤੇ ਜਾਰਜੀਨਾ ਆਪਣੇ ਬੱਚਿਆਂ ਨਾਲ ਪੁਰਤਗਾਲ ਵਿੱਚ ਆਪਣੇ ਨਵੇਂ ਘਰ ਵਿੱਚ ਜਾਣ ਲਈ ਤਿਆਰ ਹਨ।

ਇਸਦੇ ਲਈ, ਉਹਨਾਂ ਨੂੰ ਇੱਕ ਸ਼ੈੱਫ ਦੀ ਜ਼ਰੂਰਤ ਹੈ ਜੋ ਪੁਰਤਗਾਲੀ ਭੋਜਨ ਦੇ ਨਾਲ-ਨਾਲ ਸ਼ੁਸ਼ੀ ਤੋਂ ਇਲਾਵਾ ਹੋਰ ਅੰਤਰਰਾਸ਼ਟਰੀ ਪਕਵਾਨ ਬਣਾਉਣਾ ਜਾਣਦਾ ਹੋਵੇ। 

ਰੋਨਾਲਡੋ ਦੀ ਇਸ ਮੰਗ ਕਾਰਨ ਉਸ ਨੂੰ ਕੋਈ ਸ਼ੈੱਫ ਨਹੀਂ ਮਿਲ ਰਿਹਾ ਹੈ। 

ਕਿਉਂਕਿ ਬਹੁਤ ਘੱਟ ਲੋਕ ਹਨ ਜੋ ਪੁਰਤਗਾਲ ਦੇ ਸਾਰੇ ਪਕਵਾਨਾਂ ਦੇ ਨਾਲ-ਨਾਲ ਵਿਦੇਸ਼ੀ ਪਕਵਾਨ ਬਣਾਉਣਾ ਜਾਣਦੇ ਹਨ। 

ਰੋਨਾਲਡੋ ਆਪਣੇ ਸ਼ੈੱਫ ਨੂੰ ਹਰ ਮਹੀਨੇ 4500 ਪੌਂਡ (4.5 ਲੱਖ ਰੁਪਏ) ਦੇਣ ਲਈ ਤਿਆਰ ਹੈ ਪਰ ਉਸ ਨੂੰ ਕੋਈ ਸ਼ੈੱਫ ਨਹੀਂ ਮਿਲ ਰਿਹਾ ਹੈ।

ਪੰਜ ਵਾਰ ਦਾ ਬੈਲੋਨ ਡੀ'ਓਰ ਜੇਤੂ ਆਪਣੇ ਸ਼ਾਨਦਾਰ ਕਰੀਅਰ ਦੇ ਆਖਰੀ ਪੜਾਅ ਦਾ ਆਨੰਦ ਮਾਣ ਰਿਹਾ ਹੈ ਅਤੇ ਪੁਰਤਗਾਲ 'ਚ ਆਪਣੇ ਪਰਿਵਾਰ ਲਈ ਇੱਕ ਮਹਿਲ ਬਣਾ ਰਿਹਾ ਹੈ।