ਆਈਪੀਐਲ 2023 ਲਈ ਖਿਡਾਰੀਆਂ ਦੀ ਨਿਲਾਮੀ ਕੋਚੀ 'ਚ ਸ਼ੁਰੂ ਹੋ ਗਈ ਹੈ।

ਇੰਗਲੈਂਡ ਦੇ ਆਲਰਾਊਂਡਰ ਸੈਮ ਕਰਨ ਨੂੰ ਪੰਜਾਬ ਕਿੰਗਜ਼ ਨੇ 18.50 ਕਰੋੜ ਰੁਪਏ 'ਚ ਖਰੀਦਿਆ।

ਆਈਪੀਐਲ ਨਿਲਾਮੀ ਦੇ ਇਤਿਹਾਸ 'ਚ ਕਰਨ ਸਭ ਤੋਂ ਮਹਿੰਗੇ ਖਿਡਾਰੀ ਬਣੇ।

ਸੈਮ ਕਰਨ ਟੀ-20 ਵਿਸ਼ਵ ਕੱਪ 'ਚ ਪਲੇਅਰ ਆਫ ਦ ਟੂਰਨਾਮੈਂਟ ਰਹੇ।

ਇਸ ਤੋਂ ਇਲਾਵਾ ਫਾਈਨਲ 'ਚ ਇੰਗਲੈਂਡ ਲਈ ਸੈਮ ਕਰਨ ਪਲੇਅਰ ਆਫ ਦ ਮੈਚ ਰਹੇ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੇਐਲ ਰਾਹੁਲ ਸਭ ਤੋਂ ਮਹਿੰਗੇ ਖਿਡਾਰੀ ਸਨ।

ਲਖਨਊ 'ਚ ਕੇਐਲ ਦੀ ਤਨਖਾਹ 17 ਕਰੋੜ ਰੁਪਏ ਸੀ।

ਸੈਮ ਕਰਨ IPL ਦੇ ਇਤਿਹਾਸ 'ਚ ਸਭ ਤੋਂ ਮਹਿੰਗਾ ਵਿਦੇਸ਼ੀ ਖਿਡਾਰੀ ਵੀ ਬਣ ਗਿਆ ਹੈ।

ਸੈਮ ਕਰਨ ਪਹਿਲਾਂ ਵੀ ਪੰਜਾਬ ਕਿੰਗਜ਼ ਲਈ ਖੇਡ ਚੁੱਕੇ ਹਨ।

ਸੈਮ ਕਰਨ ਕਰਨ ਆਈਪੀਐਲ ਦਾ ਆਖਰੀ ਸੀਜ਼ਨ ਵੀ ਨਹੀਂ ਖੇਡ ਸਕਿਆ।