ਬਿੱਗ ਬੌਸ 16 ਦੇ ਜੇਤੂ ਐਮਸੀ ਸਟੈਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੇ ਹਨ।
ਸ਼ੋਅ ਜਿੱਤਣ ਤੋਂ ਬਾਅਦ ਤੋਂ ਹੀ MC Stan ਟਾਕ ਆਫ਼ ਦਾ ਟਾਊਨ ਬਣ ਗਿਆ ਹੈ।
ਇਸ ਦੌਰਾਨ ਐਮਸੀ ਸਟੇਨ ਨੂੰ ਲੈ ਕੇ ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਐਮਸੀ ਸਟੇਨ ਨੂੰ ਤੋਹਫ਼ਾ ਦਿੱਤਾ ਹੈ।
ਪਿਛਲੇ ਮਹੀਨੇ ਸਾਨੀਆ ਮਿਰਜ਼ਾ ਨੂੰ ਹੈਦਰਾਬਾਦ ਦੇ ਲਾਲ ਬਹਾਦੁਰ ਟੈਨਿਸ ਸਟੇਡੀਅਮ 'ਚ ਆਪਣਾ ਆਖਰੀ ਮੈਚ ਖੇਡਦੇ ਦੇਖਿਆ ਗਿਆ।
ਬਿੱਗ ਬੌਸ 16 ਦੇ ਜੇਤੂ ਅਤੇ ਰੈਪਰ ਐਮਸੀ ਸਟੈਨ ਨੇ ਇਸ ਮੈਚ ਵਿੱਚ ਪ੍ਰਫਾਰਮ ਕੀਤਾ। ਤੇ ਸਾਨੀਆ ਦੀ ਖੂਬ ਤਾਰੀਫ ਵੀ ਕੀਤੀ।
ਐਮਸੀ ਸਟੇਨ ਦਾ ਇਹ ਅੰਦਾਜ਼ ਦੇਖ ਕੇ ਸਾਨੀਆ ਮਿਰਜ਼ਾ ਕਾਫੀ ਖੁਸ਼ ਹੋ ਗਈ।
ਇਸ ਤੋਂ ਬਾਅਦ ਸਾਨੀਆ ਨੇ ਐਮਸੀ ਸਟੇਨ ਨੂੰ 91,000 ਰੁਪਏ ਦੇ ਬਲੈਕ ਨਾਈਕੀ ਸ਼ੂਅ ਤੇ 30,000 ਰੁਪਏ ਦੇ ਸਨਗਲਾਸ ਦਿੱਤੇ।
ਹੁਣ ਐਮਸੀ ਸਟੇਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਨੂੰ ਅਪਡੇਟ ਕਰਦੇ ਹੋਏ ਸਾਨੀਆ ਮਿਰਜ਼ਾ ਦਾ ਧੰਨਵਾਦ ਕੀਤਾ ਹੈ।
ਤੋਹਫ਼ਿਆਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਐਮਸੀ ਨੇ ਲਿਖਿਆ, 'ਤੇਰਾ ਘਰ ਜਾਏਗਾ ਇਸ 'ਚ', ਅੱਪਾ। ਤੁਹਾਡਾ ਧੰਨਵਾਦ'
ਦੱਸ ਦੇਈਏ ਕਿ ਐਮਸੀ ਸਟੈਨ ਪੂਰੇ ਦੇਸ਼ ਵਿੱਚ ਲਾਈਵ ਕੰਸਰਟ ਕਰ ਰਹੇ ਹਨ। ਹਾਲ ਹੀ 'ਚ ਉਨ੍ਹਾਂ ਦੇ ਇੱਕ ਲਾਈਵ ਈਵੈਂਟ 'ਚ ਕਾਫੀ ਹੰਗਾਮਾ ਹੋਇਆ ਸੀ।
ਕਰਣੀ ਸੈਨਾ ਨੇ ਇੰਦੌਰ 'ਚ ਰੈਪਰ ਦੇ ਸ਼ੋਅ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਵੈਂਟ ਛੱਡਣਾ ਪਿਆ।
ਇਸ ਦੇ ਨਾਲ ਹੀ ਐਮਸੀ ਸਟੇਨ ਅਤੇ ਅਬਡੂ ਰੋਗਿਕ ਦੀ ਲੜਾਈ ਵੀ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ।
ਇਹ ਜਾਣਿਆ ਜਾਂਦਾ ਹੈ ਕਿ ਅਬਡੂ ਰੋਜ਼ਿਕ ਅਤੇ ਐਮਸੀ ਸਟੇਨ ਬਹੁਤ ਚੰਗੇ ਦੋਸਤ ਸੀ।
ਸ਼ੋਅ ਜਿੱਤਣ ਤੋਂ ਬਾਅਦ ਤੋਂ ਹੀ MC Stan ਟਾਕ ਆਫ਼ ਦਾ ਟਾਊਨ ਬਣ ਗਿਆ ਹੈ।