Oops Moment ਦਾ ਸ਼ਿਕਾਰ ਹੋਈ Sara Ali Khan, ਵਾਰ-ਵਾਰ ਖਿਸਕਦੀ ਨਜ਼ਰ ਆਈ ਪਹਿਨੀ ਢਿੱਲੀ ਪੈਂਟ

ਸਾਰਾ ਅਲੀ ਖਾਨ ਬਾਲੀਵੁੱਡ ਦੇ ਉਨ੍ਹਾਂ ਸਿਤਾਰਿਆਂ 'ਚੋਂ ਇਕ ਹੈ, ਜਿਨ੍ਹਾਂ ਨੇ ਬਹੁਤ ਘੱਟ ਸਮੇਂ 'ਚ ਪ੍ਰਸ਼ੰਸਕਾਂ 'ਚ ਆਪਣਾ ਨਾਂ ਬਣਾ ਲਿਆ ਹੈ।

ਸਾਰਾ ਨੇ ਆਪਣਾ ਬਾਲੀਵੁੱਡ ਡੈਬਿਊ 2018 'ਚ 'ਕੇਦਾਰਨਾਥ' ਨਾਲ ਕੀਤਾ ਸੀ ਅਤੇ ਹੁਣ ਤੱਕ ਕਈ ਸ਼ਾਨਦਾਰ ਫਿਲਮਾਂ ਦਾ ਹਿੱਸਾ ਰਹਿ ਚੁੱਕੀ ਹੈ। 

ਉਹ ਅਕਸਰ ਕਿਸੇ ਨਾ ਕਿਸੇ ਕਾਰਨ ਚਰਚਾ 'ਚ ਰਹਿੰਦੀ ਹੈ। ਇਸੇ ਤਰ੍ਹਾਂ ਸਾਰਾ ਅਲੀ ਖਾਨ ਦਾ ਵਾਇਰਲ ਵੀਡੀਓ ਇਕ ਵਾਰ ਫਿਰ ਸੁਰਖੀਆਂ 'ਚ ਹੈ। 

ਬਾਲੀਵੁੱਡ ਦੀ ਉਭਰਦੀ ਸਟਾਰ ਸਾਰਾ ਹੁਣ ਆਪਣੀ ਫਿਲਮ, ਫਿਟਨੈੱਸ ਜਾਂ ਟ੍ਰਿਪ ਕਾਰਨ ਨਹੀਂ ਸਗੋਂ ਆਪਣੀ ਢਿੱਲੀ ਪੈਂਟ ਕਾਰਨ ਚਰਚਾ 'ਚ ਹੈ। 

ਸਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਹੈ, ਜਿਸ 'ਚ ਉਹ ਸਫੇਦ ਕ੍ਰੌਪ ਟਾਪ ਤੇ ਕਾਰਗੋ ਸਟਾਈਲ ਜੀਨਸ 'ਚ ਨਜ਼ਰ ਆ ਰਹੀ ਹੈ।

ਇਸ ਵੀਡੀਓ 'ਚ ਸਾਰਾ ਅਲੀ ਖਾਨ ਦੁਆਰਾ ਪਹਿਨੀ ਗਈ ਜੀਨਸ ਇੰਨੀ ਢਿੱਲੀ ਸੀ ਕਿ ਉਹ ਵਾਰ-ਵਾਰ ਹੇਠਾਂ ਖਿਸਕ ਰਹੀ ਸੀ। 

ਅਜਿਹੇ 'ਚ ਅਭਿਨੇਤਰੀ ਨੂੰ ਇਹ ਜੀਨਸ ਵਾਰ-ਵਾਰ ਆਪਣੇ ਹੱਥ ਨਾਲ ਫੜਨੀ ਪਈ। 

ਵੀਡੀਓ ਨੂੰ ਦੇਖ ਯੂਜ਼ਰਸ ਸਾਰਾ ਨੂੰ ਟਰੋਲ ਕਰ ਰਹੇ ਹਨ ਕਿ ਕੀ ਉਸ ਕੋਲ ਕੋਈ ਹੋਰ ਜੀਨਸ ਨਹੀਂ ਹੈ? 

ਸਾਰਾ ਅਲੀ ਖਾਨ ਦਾ ਇਹ ਵੀਡੀਓ ਜਨਵਰੀ ਦਾ ਹੈ, ਜਦੋਂ ਉਹ ਛੁੱਟੀਆਂ ਮਨਾ ਕੇ ਵਾਪਸ ਆਈ ਸੀ ਪਰ ਫਿਰ ਵੀ ਉਸ ਦਾ ਇਹ ਵੀਡੀਓ ਯੂਜ਼ਰਸ 'ਚ ਛਾਇਆ ਹੋਇਆ ਹੈ।