Sargun-Gurnam ਦੀ ਫ਼ਿਲਮ ‘Niga Marda Aayi Ve’ ਦਾ ਰੋਮਾਂਟਿਕ ਗਾਣਾ ਰਿਲੀਜ਼

ਪੰਜਾਬੀ ਫ਼ਿਲਮ ਸਟਾਰ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਰਾਹੀਂ ਫ਼ਿਲਮ ਪ੍ਰੇਮੀਆਂ ਨੂੰ ਹੈਰਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ।

ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਦੀ ਪੰਜਾਬੀ ਫਿਲਮ ‘ਨਿਗ੍ਹਾ ਮਾਰਦਾ ਆਈਂ ਵੇ’ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਲਈ ਤਿਆਰ ਹੈ।

ਪੰਜਾਬੀ ਫ਼ਿਲਮ ‘ਨਿਗ੍ਹਾ ਮਾਰਦਾ ਆਈ ਵੇ’ ਦਾ ਇੱਕ ਹੋਰ ਰੋਮਾਂਟਿਕ ਗਾਣਾ ‘ਰੋਗ ਮੇਰਾ ਯਾਰ’ ਵੀ ਰਿਲੀਜ਼ ਹੋ ਗਿਆ ਹੈ।

ਦੱਸ ਦੇਈਏ ਕਿ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਦੀ ਜੋੜੀ ਹਰ ਕਿਸੇ ਨੂੰ ਪਸੰਦ ਹੈ।

ਬੀਤੇ ਦਿਨੀ ਪੰਜਾਬੀ ਸਿੰਗਰ ਗੁਰਨਾਮ ਭੁੱਲਰ ਨੇ ਫ਼ਿਲਮ ‘ਨਿਗ੍ਹਾ ਮਾਰਦਾ ਆਈ ਵੇ’ ਦਾ ਅਧਿਕਾਰਤ ਪੋਸਟਰ ਸ਼ੇਅਰ ਕੀਤਾ ਸੀ।

ਇਸ ਤੋਂ ਪਹਿਲਾਂ ਵੀ ਇਸ ਫ਼ਿਲਮ ਦੇ ਕਈ ਗਾਣੇ ਰਿਲੀਜ਼ ਹੋ ਚੁੱਕੇ ਹਨ।

ਇਸ ਫ਼ਿਲਮ ਦਾ ‘ਮੱਲੋ ਮੱਲੀ’ ਗਾਣਾ ਵੀ ਹੈ ਜਿਸ ਵਿੱਚ ਸਰਗੁਣ-ਗੁਰਨਾਮ ਦੀ ਕੈਮਿਸਟਰੀ ਬਹੁਤ ਹੀ ਕਮਾਲ ਦੀ ਹੈ।

‘ਸੁਰਖੀ ਬਿੰਦੀ’ ਤੋਂ ਬਾਅਦ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਨੇ ‘ਸਹੁਰਿਆਂ ਦਾ ਪਿੰਡ ਆ ਗਿਆ’ ‘ਚ ਆਪਣੀ ਆਨ ਸਕਰੀਨ ਕੈਮਿਸਟਰੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ।

ਉਹ ਹੁਣ ਆਉਣ ਵਾਲੀ ਫ਼ਿਲਮ ਲਈ ਦੁਬਾਰਾ ਇਕੱਠੇ ਹੋਣਗੇ ਅਤੇ ਅੰਤ ਵਿੱਚ, ਇਸਦੀ ਰਿਲੀਜ਼ ਡੇਟ ਦੀ ਪੁਸ਼ਟੀ ਹੋ ​​ਗਈ ਹੈ।

ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਨੇ ਆਪਣੀਆਂ ਪਿਛਲੀਆਂ ਫਿਲਮਾਂ ਵਿੱਚ ਇਕੱਠੇ ਆਪਣੀ ਆਨ-ਸਕਰੀਨ ਕੈਮਿਸਟਰੀ ਨਾਲ ਸਾਰਿਆਂ ਨੂੰ ਮੋਹ ਲਿਆ ਹੈ।

ਦੱਸ ਦਈਏ ਕਿ ਇਹ ਫਿਲਮ 17 ਮਾਰਚ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।