ਫੋਟੋਆਂ 'ਚ ਦੇਖੋ ਅੰਦਰੋਂ ਕਿਵੇਂ ਦੀ ਦਿਖਦੀ ਹੈ ਨਵੀਂ ਪਾਰਲੀਮੈਂਟ ਬਿਲਡਿੰਗ! ਮਾਰਚ 'ਚ ਹੋ ਸਕਦਾ ਹੈ ਉਦਘਾਟਨ

ਕੇਂਦਰੀ ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਅਤੇ ਸੈਂਟਰਲ ਵਿਸਟਾ ਨੇ ਨਵੀਂ ਸੰਸਦ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। 

31 ਜਨਵਰੀ ਨੂੰ ਬਜਟ ਸੈਸ਼ਨ ਸ਼ੁਰੂ ਹੋਣ ਦੇ ਨਾਲ ਹੀ ਇਸ ਹਫ਼ਤੇ ਨਵਾਂ ਸੰਸਦ ਭਵਨ ਵੀ ਤਿਆਰ ਹੋ ਗਿਆ ਹੈ। 

ਫੋਟੋਆਂ ਨੂੰ ਮੰਤਰਾਲੇ ਦੀ ਵੈੱਬਸਾਈਟ - Centralvista.gov.in 'ਤੇ ਸਾਂਝਾ ਕੀਤਾ ਗਿਆ ਹੈ।

ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੰਸਦ ਭਵਨ ਨਵੰਬਰ 2022 ਤੱਕ ਤਿਆਰ ਹੋ ਜਾਣਾ ਸੀ, ਪਰ ਹੁਣ ਇਹ ਜਨਵਰੀ 2023 ਦੇ ਅੰਤ ਤੱਕ ਤਿਆਰ ਹੋ ਜਾਵੇਗਾ।

ਸਰਕਾਰ ਨੇ ਅਜੇ ਤੱਕ ਇਹ ਐਲਾਨ ਨਹੀਂ ਕੀਤਾ ਹੈ ਕਿ ਬਜਟ ਸੈਸ਼ਨ ਨਵੀਂ ਇਮਾਰਤ ਵਿੱਚ ਸ਼ੁਰੂ ਹੋਵੇਗਾ ਜਾਂ ਸੈਸ਼ਨ ਦਾ ਦੂਜਾ ਹਿੱਸਾ ਇਸ ਵਿੱਚ ਹੋਵੇਗਾ।

ਕੇਂਦਰੀ ਲੋਕ ਨਿਰਮਾਣ ਵਿਭਾਗ (CPWD) ਨੇ ਨਵੇਂ ਸੰਸਦ ਭਵਨ ਦੇ ਰੱਖ-ਰਖਾਅ ਲਈ ਇਸ ਹਫ਼ਤੇ ਇੱਕ ਟੈਂਡਰ ਜਾਰੀ ਕੀਤਾ ਹੈ।

ਜਿਸ ਵਿੱਚ ਰਾਏਸੀਨਾ ਰੋਡ ਤੇ ਰੈੱਡ ਕਰਾਸ ਰੋਡ 'ਤੇ ਸੇਵਾਵਾਂ ਲਈ ਪਲਾਟ ਵਿਕਸਤ ਕਰਨ ਲਈ 9.29 ਕਰੋੜ ਰੁਪਏ ਦਾ ਟੈਂਡਰ ਤੇ ਮਸ਼ੀਨੀ ਹਾਊਸਕੀਪਿੰਗ ਲਈ 24.65 ਕਰੋੜ ਰੁਪਏ ਦਾ ਟੈਂਡਰ ਸ਼ਾਮਲ ਹੈ।

ਇਹ ਠੇਕਾ ਟਾਟਾ ਪ੍ਰੋਜੈਕਟਸ ਨੂੰ 2020 ਵਿੱਚ 861.9 ਕਰੋੜ ਰੁਪਏ ਵਿੱਚ ਦਿੱਤਾ ਗਿਆ ਸੀ। ਜਿਸ ਦੀ ਲਾਗਤ ਬਾਅਦ ਵਿੱਚ ਵਧਾ ਕੇ 1,200 ਕਰੋੜ ਰੁਪਏ ਕਰ ਦਿੱਤੀ ਗਈ।

ਇਮਾਰਤ ਦਾ ਡਿਜ਼ਾਈਨ ਅਹਿਮਦਾਬਾਦ ਸਥਿਤ ਐਚਸੀਪੀ ਅਤੇ ਆਰਕੀਟੈਕਟ ਬਿਮਲ ਪਟੇਲ ਨੇ ਤਿਆਰ ਕੀਤਾ ਹੈ। 

ਖਾਸ ਗੱਲ ਇਹ ਹੈ ਕਿ ਇਹ ਇਮਾਰਤ ਮੌਜੂਦਾ ਸੰਸਦ ਭਵਨ ਦੇ ਕੋਲ ਬਣਾਈ ਗਈ ਹੈ।

ਨਵੀਂ ਪਾਰਲੀਮੈਂਟ ਦੀ ਉਸਾਰੀ ਦਾ ਕੰਮ ਜਨਵਰੀ 2021 ਵਿੱਚ ਟਾਟਾ ਪ੍ਰੋਜੈਕਟਸ ਅਤੇ ਸੀਪੀਡਬਲਯੂਡੀ ਦੇ ਠੇਕੇਦਾਰਾਂ ਦੁਆਰਾ ਸ਼ੁਰੂ ਕੀਤਾ ਗਿਆ ਸੀ। 

ਨਵੇਂ ਲੋਕ ਸਭਾ ਚੈਂਬਰ ਦੀਆਂ 888 ਸੀਟਾਂ ਹਨ। ਇਸ ਦੇ ਨਾਲ ਹੀ ਜੇਕਰ ਭਵਿੱਖ 'ਚ ਸਦਨ ਦੀ ਤਾਕਤ ਵਧਦੀ ਹੈ ਤਾਂ ਇਸ ਦੀ ਸਮਰੱਥਾ ਨੂੰ ਹੋਰ ਵੀ ਵਦਾਇਆ ਜਾ ਸਕਦਾ ਹੈ।