ਬਜ਼ੁਰਗਾਂ ਦੇ ਫੈਸ਼ਨ ਸ਼ੋਅ ਦੀਆਂ ਫੋਟੋਆਂ ਨੇ ਇੰਟਰਨੈੱਟ 'ਤੇ ਕੀਤਾ ਕਮਾਲ

ਹਾਲ ਹੀ 'ਚ ਬਜ਼ੁਰਗਾਂ ਦੇ ਫੈਸ਼ਨ ਸ਼ੋਅ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾ ਗਈਆਂ ਹਨ।

ਫੈਸ਼ਨ ਸ਼ੋਅ 'ਚ ਕੁਝ ਬਜ਼ੁਰਗਾਂ ਨੂੰ ਫੈਸ਼ਨੇਬਲ ਅਤੇ ਟਰੈਡੀ ਲੁੱਕ ਵਿੱਚ ਕੈਟਵਾਕ ਕਰਦੇ ਦੇਖਿਆ ਗਿਆ।

ਇਨ੍ਹਾਂ ਵਾਇਰਲ ਤਸਵੀਰਾਂ ਨੂੰ ਇੰਟਰਨੈੱਟ 'ਤੇ ਕਾਫੀ ਦੇਖਿਆ ਤੇ ਪਸੰਦ ਕੀਤਾ ਜਾ ਰਿਹਾ ਹੈ।

ਇਸ ਫੈਸ਼ਨ ਸ਼ੋਅ ਵਿੱਚ ਫੈਸ਼ਨੇਬਲ ਕੱਪੜਿਆਂ 'ਚ ਸਜੇ ਅਫਰੀਕਨ ਮੂਲ ਦੇ ਬਜ਼ੁਰਗਾਂ ਨੂੰ ਰੈਂਪ ਵਾਕ ਕਰਦੇ ਦੇਖਿਆ ਜਾ ਸਕਦਾ ਹੈ।

ਦੱਸ ਦਈਏ ਕਿ ਨਾਈਜੀਰੀਆ ਦੇ ਇੱਕ ਫਿਲਮ ਨਿਰਮਾਤਾ ਨੇ ਇਸ ਫੈਸ਼ਨ ਸ਼ੋਅ ਦਾ ਆਯੋਜਨ ਕੀਤਾ।

ਮਲਿਕ ਅਫਗਬੁਆ ਨੇ ਇਸ ਸਮਾਗਮ ਦਾ ਨਾਂ 'ਫੈਸ਼ਨ ਸ਼ੋਅ ਫੌਰ ਸੀਨੀਅਰਜ਼' ਰੱਖਿਆ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ।

ਦੁਨੀਆ ਭਰ ਦੇ ਫੈਸ਼ਨ ਡਿਜ਼ਾਈਨਰ ਫੈਸ਼ਨ ਸ਼ੋਅ 'ਤੇ ਇਸ ਬਾਰੇ ਗੱਲ ਕਰ ਰਹੇ ਹਨ।

ਬਲੈਕ ਪੈਂਥਰ ਫਿਲਮਾਂ ਲਈ ਆਸਕਰ ਜੇਤੂ ਕਾਸਟਿਊਮ ਡਿਜ਼ਾਈਨਰ ਰੂਥ ਕਾਰਟਰ ਨੇ ਵੀ ਇਸ ਨੂੰ ਖਾਸ ਕਿਹਾ।

ਇਸ ਅਦਭੁਤ ਫੈਸ਼ਨ ਸ਼ੋਅ ਵਿੱਚ ਕੁਝ ਬਜ਼ੁਰਗਾਂ ਨੇ ਗੇਲੇ ਹੈਡਡ੍ਰੈਸ ਪਾਇਆ, ਜਦੋਂ ਕਿ ਕੁਝ ਨੇ ਸੂਟ ਦੇ ਨਾਲ ਗਮਚਾ ਪਹਿਨਿਆ।

ਇਹ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ slickcityceo ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤੀਆਂ ਗਈਆਂ ਹਨ।