ਜਦੋਂ ਤੋਂ ਬਾਲੀਵੁੱਡ ਇੰਡਸਟਰੀ ਦੇ ਸੁਪਰਸਟਾਰ Shah Rukh Khan ਦੀ ਫਿਲਮ 'ਪਠਾਨ' ਨੇ ਬਾਕਸ ਆਫਿਸ 'ਤੇ ਧਮਾਲ ਮਚਾਈ ਹੈ, ਉਦੋਂ ਤੋਂ ਉਹ ਲਗਾਤਾਰ ਚਰਚਾ 'ਚ ਹੈ।
ਖ਼ਬਰਾਂ ਆ ਰਹੀਆਂ ਹਨ ਕਿ ਸ਼ਾਹਰੁਖ ਖ਼ਾਨ ਨੇ ਬਹੁਤ ਮਹਿੰਗੀ ਲਗਜ਼ਰੀ ਕਾਰ ਖਰੀਦੀ ਹੈ। ਜਿਸ ਦੀ ਕੀਮਤ ਸੁਣ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ।
ਸ਼ਾਹਰੁਖ ਦੀ ਇਸ ਮਹਿੰਗੀ ਕਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਸ ਦਾ ਨੰਬਰ ਵੀ ਦਿਖਾਈ ਦੇ ਰਿਹਾ ਹੈ।
ਸ਼ਾਹਰੁਖ ਖ਼ਾਨ ਫੈਨ ਕਲੱਬ ਨੇ ਟਵਿੱਟਰ ਹੈਂਡਲ 'ਤੇ ਇਸ ਲਗਜ਼ਰੀ ਕਾਰ ਦਾ ਵੀਡੀਓ ਸ਼ੇਅਰ ਕੀਤਾ ਹੈ।
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ Rolls-Royce Cullinan Black Badge ਨਾਂ ਦੀ ਲਗਜ਼ਰੀ ਕਾਰ ਸ਼ਾਹਰੁਖ ਦੇ ਬੰਗਲੇ 'ਮੰਨਤ' ਦੇ ਅੰਦਰ ਜਾਂਦੀ ਦਿਖਾਈ ਦੇ ਰਹੀ ਹੈ।
ਰੋਲਸ ਰਾਇਸ ਗੱਡੀ ਦੀ ਨੰਬਰ ਪਲੇਟ 'ਤੇ MH02FZ0555 ਲਿਖਿਆ ਦੇਖਿਆ ਗਿਆ ਹੈ।
ਸ਼ਾਹਰੁਖ ਖ਼ਾਨ ਦੀ ਨਵੀਂ ਕਾਰ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਕੀਮਤ 10 ਕਰੋੜ ਰੁਪਏ ਹੈ।
ਇਸ ਕਾਰ ਦੀ ਸ਼ੋਅਰੂਮ ਕੀਮਤ ਕਰੀਬ 8.20 ਕਰੋੜ ਹੈ।
ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਕੋਲ ਪਹਿਲਾਂ ਹੀ ਕਈ ਲਗਜ਼ਰੀ ਕਾਰਾਂ ਹਨ ਜਿਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਹੈ।
ਸ਼ਾਹਰੁਖ ਆਖਰੀ ਵਾਰ 25 ਜਨਵਰੀ, 2023 ਨੂੰ ਰਿਲੀਜ਼ ਹੋਈ ਫਿਲਮ 'ਪਠਾਨ' ਵਿੱਚ ਨਜ਼ਰ ਆਏ ਸੀ।
ਹੁਣ ਸ਼ਾਹਰੁਖ ਖ਼ਾਨ 'ਜਵਾਨ' ਅਤੇ 'ਡੰਕੀ' ਫਿਲਮਾਂ 'ਚ ਕੰਮ ਕਰਦੇ ਨਜ਼ਰ ਆਉਣਗੇ।