ਆਪਣੇ ਆਪ ਨੂੰ ਪੰਜਾਬ ਦੀ ਕੈਟਰੀਨਾ ਕੈਫ਼ ਕਹਿਣ ਵਾਲੀ ਸ਼ਹਿਨਾਜ਼ ਗਿੱਲ ਦਾ ਅੱਜ ਜਨਮਦਿਨ ਹੈ

ਸ਼ਹਿਨਾਜ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ

ਸ਼ਹਿਨਾਜ਼ ਗਿੱਲ ਅੱਜ ਕਿਸੇ ਪਛਾਣ ‘ਤੇ ਨਿਰਭਰ ਨਹੀਂ ਹੈ। ਹਾਲ ਹੀ ‘ਚ ਉਨ੍ਹਾਂ ਦੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ।

 ਸ਼ਹਿਨਾਜ਼, ਸਲਮਾਨ ਖ਼ਾਨ ਸਟਾਰਰ ਫਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ (Kisi Ka Bhai Kisi Ka jaan Teaser) ਦੇ ਟੀਜ਼ਰ ਨਾਲ ਬਾਲੀਵੁੱਡ ਵਿੱਚ ਕਦਮ ਰੱਖਣ ਜਾ ਰਹੀ ਹੈ।

ਫਿਲਮ ਦਾ ਟੀਜ਼ਰ ਵੀ ਰਿਲੀਜ਼ ਹੋ ਗਿਆ ਹੈ, ਜਿਸ ‘ਚ ਐਕਟਰਸ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ।

ਪੰਜਾਬੀ ਅਤੇ ਬਾਲੀਵੁੱਡ ਐਕਟਰਸ 27 ਜਨਵਰੀ 1993 ਨੂੰ ਜਨਮੀ ਸ਼ਹਿਨਾਜ਼ ਦਾ ਪੰਜਾਬ ਵਿੱਚ ਪਲੀ।

ਉਹ ਬਚਪਨ ਤੋਂ ਹੀ ਐਕਟਰਸ ਬਣਨਾ ਚਾਹੁੰਦੀ ਸੀ।

ਆਪਣੇ ਸੰਘਰਸ਼ ਦੇ ਦਿਨਾਂ ਵਿੱਚ ਘਰੋਂ ਭੱਜ ਗਈ ਸੀ। ਸਨਾ ਦਾ ਪਰਿਵਾਰ ਫਿਲਮ ਇੰਡਸਟਰੀ ‘ਚ ਆਉਣ ਲਈ ਉਸ ਦਾ ਸਾਥ ਨਹੀਂ ਦੇ ਰਿਹਾ ਸੀ। 

ਸ਼ਹਿਨਾਜ਼ ਨੇ ਆਪਣੇ ਦਿਲ ਦੀ ਗੱਲ ਸੁਣੀ ਅਤੇ ਆਪਣੇ ਆਪ ਨੂੰ ਪਰਿਵਾਰ ਤੋਂ ਦੂਰ ਕਰ ਲਿਆ।

ਹੁਣ ਆਪਣੀ ਮਿਹਨਤ ਅਤੇ ਕੰਮ ਨਾਲ ਸ਼ਹਿਨਾਜ਼ ਗਿੱਲ ਲੱਖਾਂ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੀ ਹੈ ਪਰ ਉਸ ਨੇ ਆਪਣੀ ਜ਼ਿੰਦਗੀ ‘ਚ ਕਈ ਸੰਘਰਸ਼ਾਂ ਦਾ ਸਾਹਮਣਾ ਕੀਤਾ ਹੈ।