ਕਿਸੀ ਕਾ ਭਾਈ ਕਿਸੀ ਕੀ ਜਾਨ ਫਿਲਮ ਦੇ ਗਾਣੇ 'ਬਿੱਲੀ ਬਿੱਲੀ' ਦੇ ਸ਼ੂਟ ਦਾ BTS ਵੀਡੀਓ ਸਾਹਮਣੇ ਆਇਆ ਹੈ।
ਵੀਡੀਓ 'ਚ ਸ਼ਹਿਨਾਜ਼ ਗਿੱਲ ਤੇ ਜੱਸੀ ਗਿੱਲ ਰਾਘਵ, ਜੁਆਲ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਸ਼ਹਿਨਾਜ਼ ਗਿੱਲ ਦੇ ਫੈਨਸ ਆਪਣੀ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ।
BTS video 'ਚ ਸ਼ਹਿਨਾਜ਼ ਗਿੱਲ ਅਤੇ ਜੱਸੀ ਗਿੱਲ ਨੂੰ ਫੋਰਗਰਾਉਂਡ ਵਿੱਚ ਸੈਰ ਕਰਦੇ ਦਿਖਾਇਆ ਗਿਆ ਹੈ।
ਵੀਡੀਓ ਦੇ ਬੈਕਗ੍ਰਾਊਂਡ 'ਚ ਫਿਲਮ ਦਾ ਬਹੁਤ ਮਸ਼ਹੂਰ ਗੀਤ ਬਿੱਲੀ ਬਿੱਲੀ ਚੱਲ ਰਿਹਾ ਹੈ।
ਵੀਡੀਓ 'ਚ ਸ਼ਹਿਨਾਜ਼ ਤੇ ਜੱਸੀ ਗਿੱਲ ਤੋਂ ਇਲਾਵਾ ਰਾਘਵ ਜੁਆਲ ਸ਼ੂਟਿੰਗ ਵਿਚਾਲੇ ਬ੍ਰੇਕ ਦਾ ਆਨੰਦ ਲੈ ਰਹੇ ਹਨ।
ਸੋਸ਼ਲ ਮੀਡੀਆ 'ਤੇ ਇਹ ਗੀਤ ਪਹਿਲਾਂ ਹੀ ਮਜ਼ੇਦਾਰ ਤੇ ਸ਼ਾਨਦਾਰ ਬੀਟਸ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ।
ਇਸ ਦੇ ਨਾਲ ਹੀ ਗਾਣੇ ਦੇ ਇਸ ਮਜ਼ਾਕੀਆ BTS ਵੀਡੀਓ ਨੂੰ ਦੇਖਣ ਤੋਂ ਬਾਅਦ ਫੈਨਸ ਫਿਲਮ ਨੂੰ ਦੇਖਣ ਲਈ ਬੇਤਾਬ ਹਨ।
ਦੱਸ ਦੇਈਏ ਕਿ ਸਲਮਾਨ ਖ਼ਾਨ ਪ੍ਰੋਡਕਸ਼ਨ ਦੀ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨੂੰ ਫਰਹਾਦ ਸਾਮਜੀ ਨੇ ਡਾਇਰੈਕਟ ਕੀਤਾ ਹੈ।
ਨਾਲ ਹੀ, ਸਲਮਾਨ ਦੀ ਫਿਲਮ 'ਚ ਐਕਸ਼ਨ, ਕਾਮੇਡੀ, ਡਰਾਮਾ ਅਤੇ ਰੋਮਾਂਸ ਸਾਰੇ ਐਲੀਮੈਂਟ ਮੌਜੂਦ ਹਨ।
ਇਹ ਫਿਲਮ 21 ਅਪ੍ਰੈਲ 2023 ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਜ਼ੀ ਸਟੂਡੀਓਜ਼ ਵਲੋਂ ਵਰਲਡ ਵਾਈਡ ਰਿਲੀਜ਼ ਹੋਵੇਗੀ।