ਦੀਵਾ, ਖੂਬਸੂਰਤ ਸਟਾਰ, ਸਟਨਰ ਤੇ ਬੇਹੱਦ ਸੈਨਸੇਸ਼ਨ ਸ਼ਹਿਨਾਜ਼ ਗਿੱਲ ਇੱਕ ਵਾਰ ਫਿਰ ਬੀ-ਟਾਊਨ ‘ਚ ਸੁਰਖੀਆਂ ‘ਚ ਆ ਗਈ
ਪੰਜਾਬੀ ਸਟਾਰ ਅਤੇ ਬਿੱਗ ਬੌਸ ਨਾਲ ਦੇਸ਼ ਦੇ ਲੋਕਾਂ ਦਾ ਦਿਲ ਜਿੱਤਣ ਵਾਲੀ ਸ਼ਹਿਨਾਜ਼ ਹਰ ਦੂਜੇ ਦਿਨ ਆਪਣੇ ਲੁੱਕ, ਸਟੇਟਮੈਂਟ ਤੇ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ
ਜਿਸ ‘ਚ ਉਹ ਫਿਲਮਫੇਅਰ ਮੈਗਜ਼ੀਨ ਦੇ ਫਰਵਰੀ ਮਹੀਨੇ ਦੇ ਫਰੰਟ ਕਵਰ ‘ਤੇ ਕਾਤੀਲਨਾ ਪੋਜ਼ ‘ਚ ਨਜ਼ਰ ਆ ਰਹੀ ਹੈ।
ਜੀ ਹਾਂ, ਸ਼ਹਿਨਾਜ਼ ਕੌਰ ਗਿੱਲ ਨੇ ਮਸ਼ਹੂਰ ਬਾਲੀਵੁੱਡ ਮੈਗਜ਼ੀਨ ਫਿਲਮਫੇਅਰ ਦੇ ਫਰੰਟ ਕਵਰ ‘ਤੇ ਆਪਣੇ ਲਈ ਥਾਂ ਬਣਾਈ ਹੈ।
ਮੈਗਜ਼ੀਨ ਕਵਰ ‘ਤੇ ਸ਼ਹਿਨਾਜ਼ ਗਿੱਲ ਨੂੰ ਹੌਟ ਪਿੰਕ ਕਲਰ ਦੀ ਡਰੈੱਸ ਨਾਲ ਨੈੱਕ ਬੋਅ ਨਾਲ ਨਜ਼ਰ ਆ ਰਹੀ ਹੈ।
ਮੇਕਅਪ ਲਈ, ਉਸਨੇ ਇੱਕ ਫਲੋਅਲੈਸ ਬੇਸ, ਸਮੋਕੀ ਆਈਜ਼, ਮਸਕਰਾ ਦੇ ਕੋਟ ਤੇ ਨਿਊਡ ਕਲਰ ਲਿੱਪਸਟਿਕ ਲਗਾਈ।
ਉਸ ਦੇ ਵਾਲਾਂ ਦੇ ਸਟਾਈਲ ਲਈ ਉਨ੍ਹਾਂ ਨੂੰ ਟਾਈ ਕੀਤਾ ਹੈ ਜੋ ਕਿ ਮੈਸੀ ਬੰਨ ਹੈ।
ਫਿਲਮਫੇਅਰ ਦੇ ਫਰਵਰੀ ਦੇ ਕਵਰ ਪੋਸਟਰ ਨੇ ਯਕੀਨੀ ਤੌਰ ‘ਤੇ ਆਪਣੇ ‘ਤੇ ਨਜ਼ਰਾਂ ਗਡਾਉਣ ਲਈ ਸ਼ਹਿਨਾਜ਼ ਦੇ ਫੈਨਸ ਨੂੰ ਮਜ਼ਬੂਰ ਕਰ ਦਿੱਤਾ ਹੈ।
ਫੈਨਸ ਸ਼ਹਿਨਾਜ਼ ਦੀ ਲੁੱਕ ਨੂੰ ਖੂਬ ਪਸੰਦ ਕਰ ਰਹੇ ਹਨ ਤੇ ਕੁਮੈਂਟਾਂ ਦੀ ਬਾਰਿਸ਼ ਕਰ ਰਹੇ ਹਨ।