ਬਾਲੀਵੁੱਡ 'ਚ ਪੰਜਾਬ ਦੀ ਕੈਟਰੀਨਾ ਕੈਫ ਦੇ ਨਾਮ ਨਾਲ ਫੇਮਸ ਸ਼ਹਿਨਾਜ ਗਿਲ ਆਪਣੇ ਚੁਲਬੁਲੇ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ

ਪਰ ਸੋਸ਼ਲ਼ ਮੀਡੀਆ 'ਤੇ ਗੋਲ ਮਟੋਲ ਸ਼ਹਿਨਾਜ ਨੂੰ ਜਦੋਂ ਲੋਕਾਂ ਨੇ ਬਿਲਕੁਕ ਪਤਾ ਦੇਖਿਆ, ਤਾਂ ਹਰ ਕੋਈ ਪੁੱਛਣ ਲੱਗਾ ਕਿ ਆਖਿਰਕਾਰ ਉਨ੍ਹਾਂ ਦੇ ਵੇਟ ਲਾਸ ਦਾ ਸੀਕ੍ਰੇਟ ਕੀ ਹੈ?

ਐਕਟਰਸ ਮੁਤਾਬਕ 2019 ਦੇ ਲਾਕਡਾਊਨ 'ਚ ਉਸਦਾ ਭਾਰ 67 ਕਿਲੋ ਹੋਇਆ ਕਰਦਾ ਸੀ

ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਖਾਸ ਚੀਜਾਂ ਨੂੰ ਫਾਲੋ ਕੀਤਾ ਤੇ 6 ਮਹੀਨਿਆਂ 'ਚ 12 ਕਿਲੋ ਘਟਾ ਕੇ 55 ਕਿਲੋ ਗ੍ਰਾਮ ਤੱਕ ਦਾ ਸਫਰ ਤੈਅ ਕੀਤਾ

ਸ਼ਹਿਨਾਜ ਆਪਣੇ ਦਿਨ ਦੀ ਸ਼ੁਰੂਆਤ ਇਕ ਗਿਲਾਸ ਗਰਮ ਪਾਣੀ 'ਚ ਹਲਦੀ ਤੇ ਸੇਬ ਦਾ ਸਿਰਕਾ ਮਿਲਾ ਕੇ ਕਰਦੀ ਹੈ ਇਸ ਤੋਂ ਬਾਅਦ ਉਹ ਗ੍ਰੀਨ ਟੀ ਲੈਂਦੀ ਹੈ

ਐਕਟਰਸ ਨੇ ਖੁਲਾਸਾ ਕੀਤਾ ਹੈ ਕਿ ਉਹ ਨਾਸ਼ਤੇ 'ਚ ਹਾਈ ਪ੍ਰੋਟੀਨ ਫੂਡ ਜਿਵੇਂ ਸਪਰਾਊਟਸ, ਡੋਸਾ ਤੇ ਮੇਥੀ ਦੇ ਪਰੌਂਠੇ ਖਾਂਦੀ ਹੈ

ਬ੍ਰੇਕਫਾਸਟ ਦੇ ਬਾਅਦ ਉਹ ਲੰਚ 'ਚ ਘਰ 'ਤੇ ਬਣੀ ਮੂੰਗੀ ਦੀ ਦਾਲ ਤੇ 1 ਰੋਟੀ ਖਾਂਦੀ ਹੈ।ਸਰੀਰ ਹਾਈਡ੍ਰੇਟ ਰੱਖਣ ਦੇ ਲਈ ਉਹ ਇਕ ਗਿਲਾਸ ਨਾਰੀਅਲ ਪਾਣੀ ਪੀਂਦੀ ਹੈ

ਈਵਨਿੰਗ ਸਨੈਕਸ 'ਚ ਇੱਕ ਕੱਪ ਗ੍ਰੀਨ ਟੀ ਦੇ ਨਾਲ ਡ੍ਰਾਈ ਫ੍ਰੂਟਸ ਤੇ ਅਨਸਾਲਟੇਡ ਮਖਾਣੇ ਖਾਣਾ ਪਸੰਦ ਕਰਦੀ ਹੈ

ਐਕਟਰਸ ਨੇ ਦੱਸਿਆ ਕਿ ਮੈਟਾਬਾਲਿਜ਼ਮ ਚੰਗਾ ਰਹੇ ਇਸਦੇ ਲਈ ਉਹ ਰਾਤ ਨੂੰ ਸੌਣ ਤੋਂ ਕਰੀਬ 2 ਤੋਂ 3 ਘੰਟੇ ਪਹਿਲਾਂ ਹੀ ਖਾਣਾ ਖਾ ਲੈਂਦੀ ਹੈ॥