ਏਅਰਪੋਰਟ 'ਤੇ ਚਿਹਰਾ ਲੁਕਾਉਂਦੇ ਨਜ਼ਰ ਆਏ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ, ਲੋਕਾਂ ਨੇ ਕਿਹਾ ਕੰਮ ਹੀ ਅਜਿਹਾ ਕੀਤਾ
ਸ਼ਿਲਪਾ ਸ਼ੈੱਟੀ ਨੂੰ ਬੁੱਧਵਾਰ ਰਾਤ ਨੂੰ ਆਪਣੇ ਪਤੀ ਰਾਜ ਕੁੰਦਰਾ ਅਤੇ ਬੱਚਿਆਂ ਵਿਆਨ ਤੇ ਸ਼ਮੀਸ਼ਾ ਨਾਲ ਮੁੰਬਈ ਏਅਰਪੋਰਟ 'ਤੇ ਪਾਪਰਾਜ਼ੀ ਨੇ ਦੇਖਿਆ।
ਸ਼ਿਲਪਾ ਸ਼ੈੱਟੀ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਲੱਗ ਰਹੀ ਸੀ ਪਰ ਰਾਜ ਕੁੰਦਰਾ ਨੇ ਆਪਣੇ ਅਨੋਖੇ ਗੈਟਅੱਪ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
ਉਹ ਇਕ ਵਾਰ ਫਿਰ ਆਪਣੇ ਚਿਹਰੇ 'ਤੇ ਮਾਸਕ ਪਹਿਨੇ ਨਜ਼ਰ ਆਏ, ਜਿਸ ਕਾਰਨ ਨੇਟੀਜ਼ਨਸ ਉਸ ਨੂੰ ਟ੍ਰੋਲ ਕਰ ਰਹੇ ਹਨ।
ਰਾਜ ਕੁੰਦਰਾ ਪਹਿਲਾਂ ਖੁੱਲ੍ਹੇਆਮ ਪਾਪਰਾਜ਼ੀ ਦਾ ਸਾਹਮਣਾ ਕਰਦੇ ਸਨ ਪਰ 2021 ਵਿੱਚ ਜਦੋਂ ਵਿਵਾਦਿਤ ਫਿਲਮਾਂ ਬਣਾਉਣ ਤੇ ਵੇਚਣ ਦੇ ਦੋਸ਼ ਲੱਗੇ ਤਾਂ ਉਨ੍ਹਾਂ ਦਾ ਰਵੱਈਆ ਬਦਲ ਗਿਆ।
ਹੁਣ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਮਾਸਕ ਪਹਿਨੇ ਨਜ਼ਰ ਆ ਰਹੇ ਹਨ।
ਮਾਸਕ ਪਹਿਨਣ ਕਾਰਨ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਕ ਯੂਜ਼ਰ ਨੇ ਲਿਖਿਆ, 'ਤੁਸੀਂ ਅਜਿਹਾ ਕੰਮ ਕਿਉਂ ਕਰਦੇ ਹੋ ਕਿ ਤੁਹਾਨੂੰ ਆਪਣਾ ਚਿਹਰਾ ਛੁਪਾਉਣਾ ਪਵੇ।'
ਇੱਕ ਹੋਰ ਯੂਜ਼ਰ ਨੇ ਮਜ਼ਾਕ ਵਿੱਚ ਕਿਹਾ ਕਿ ਸ਼ਿਲਪਾ ਸ਼ੈੱਟੀ ਦੇ ਪਤੀ ਕਦੋਂ ਪਰਦਾ ਚੁੱਕਣਗੇ।
ਦੱਸ ਦੇਈਏ ਕਿ 47 ਸਾਲਾ ਰਾਜ ਕੁੰਦਰਾ ਨੂੰ 2021 ਵਿੱਚ ਵਿਵਾਦਿਤ ਫਿਲਮਾਂ ਵੇਚਣ ਅਤੇ ਬਣਾਉਣ ਦੇ ਦੋਸ਼ ਵਿੱਚ 2 ਮਹੀਨੇ ਜੇਲ੍ਹ ਵਿੱਚ ਰਹਿਣਾ ਪਿਆ ਸੀ।