35 ਸਾਲ ਦੀ ਉਮਰ 'ਚ ਮਾਂ ਬਣੀ ਸ਼ਰਧਾ ਆਰੀਆ, ਬੇਟੀ ਨੂੰ ਦਿੱਤਾ ਜਨਮ 

ਸ਼ਰਧਾ ਆਰੀਆ ਇੱਕ ਬਹੁਤ ਹੀ ਮਸ਼ਹੂਰ ਟੀਵੀ ਅਦਾਕਾਰਾ ਹੈ ਅਤੇ ਉਸਨੂੰ ਇੰਡਸਟਰੀ ਦੀਆਂ ਚੋਟੀ ਦੀਆਂ ਅਦਾਕਾਰਾਂ ਵਿੱਚ ਗਿਣਨਾ ਗਲਤ ਨਹੀਂ ਹੋਵੇਗਾ

ਸ਼ਰਧਾ ਲੰਬੇ ਸਮੇਂ ਤੋਂ ਟੀਵੀ ਇੰਡਸਟਰੀ ਵਿੱਚ ਕੰਮ ਕਰ ਰਹੀ ਹੈ ਅਤੇ ਉਸਦੇ ਸਾਰੇ ਸ਼ੋਅ ਸੁਪਰਹਿੱਟ ਰਹੇ ਹਨ।

ਫਿਲਹਾਲ ਸ਼ਰਧਾ ਸ਼ੋਅ 'ਕੁੰਡਲੀ ਭਾਗਿਆ' 'ਚ ਨਜ਼ਰ ਆ ਰਹੀ ਹੈ ਅਤੇ ਇਸ ਸ਼ੋਅ 'ਚ ਉਸ ਦੇ ਕਿਰਦਾਰ ਨੂੰ ਲੋਕਾਂ ਦਾ ਕਾਫੀ ਪਿਆਰ ਮਿਲਿਆ ਹੈ। 

ਸ਼ਰਧਾ ਆਰੀਆ ਕੰਮ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। 

ਸ਼ਰਧਾ ਆਰੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਆਪਣੇ ਨਵੇ ਬੋਰਨ ਬੇਬੀ ਦੀਆਂ ਤਸਵਾਰਾਂ ਸ਼ੇਅਰ ਕੀਤੀਆਂ ਹਨ।

ਤਸਵੀਰਾਂ 'ਚ ਸ਼ਰਧਾ ਆਰੀਆ ਦੇ ਚਿਹਰੇ ਬੇਬੀ ਹੋਣ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਹੈ।

ਉਨ੍ਹਾਂ ਨਾਲ ਉਨ੍ਹਾਂ ਦੇ ਪਤੀ ਭਾਰਤੀ ਜਲ ਸੈਨਾ ਦੇ ਅਧਿਕਾਰੀ ਰਾਹੁਲ ਨਾਗਲ ਵੀ ਦਿਖਾਈ ਦੇ ਰਹੇ ਹਨ। 

ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਨੇ ਇੱਕ ਸਾਲ ਪਹਿਲਾਂ ਹੀ ਭਾਰਤੀ ਜਲ ਸੈਨਾ ਦੇ ਅਧਿਕਾਰੀ ਰਾਹੁਲ ਨਾਗਲ ਨਾਲ ਵਿਆਹ ਕੀਤਾ ਸੀ। 

ਵਿਆਹ ਦੇ ਇੱਕ ਸਾਲ ਬਾਅਦ ਹੁਣ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਨਿਊ ਬੋਰਨ ਬੇਬੀ ਦੀਆਂ ਤਸਵੀਰਾਂ ਸ਼ੇਅਰ ਕਰ ਲੋਕਾਂ ਨੂੰ ਆਪਣੀ ਖੁਸ਼ੀ 'ਚ ਸ਼ਾਮਲ ਕੀਤਾ ਹੈ।