ਬਾਲੀਵੁੱਡ ਬਿਊਟੀ ਉਰਵਸ਼ੀ ਰੌਤੇਲਾ ਦਾ ਕ੍ਰਿਕਟ ਨਾਲ ਰਿਸ਼ਤਾ ਕਿਸੇ ਤੋਂ ਲੁਕਿਆ ਨਹੀਂ ਹੈ।

ਉਰਵਸ਼ੀ ਰੌਤੇਲਾ ਨੂੰ ਰਿਸ਼ਭ ਪੰਤ ਦੀ ਰੂਮਰਡ ਗਰਲ ਫ੍ਰੈਂਡ ਕਿਹਾ ਜਾਂਦਾ ਹੈ।

ਅਜਿਹੇ 'ਚ ਸ਼ੁਭਮਨ ਗਿੱਲ ਨੇ ਵੀ ਦੋਹਾਂ ਦੇ ਇਸ ਰਿਸ਼ਤੇ 'ਤੇ ਆਪਣਾ ਪੱਖ ਰੱਖਿਆ ਹੈ।

ਸ਼ੁਭਮਨ ਗਿੱਲ ਨੇ ਉਰਵਸ਼ੀ ਰੌਤੇਲਾ ਅਤੇ ਰਿਸ਼ਭ ਪੰਤ ਦੇ ਰਿਸ਼ਤੇ ਦਾ ਸੱਚ ਸਭ ਦੇ ਸਾਹਮਣੇ ਪੇਸ਼ ਕਰ ਦਿੱਤਾ।

ਐਕਟਰਸ ਸੋਨਮ ਬਾਜਵਾ ਨੇ ਸ਼ੁਭਮਨ ਗਿੱਲ ਨੂੰ ਸਵਾਲ ਕੀਤਾ ਕਿ ਅੱਜ ਕੱਲ੍ਹ ਰਿਸ਼ਭ ਪੰਤ ਨੂੰ ਇੱਕ ਐਕਟਰਸ ਦੇ ਨਾਂਅ 'ਤੇ ਬਹੁਤ ਛੇੜਿਆ ਜਾਂਦਾ ਹੈ।

ਅਜਿਹੇ 'ਚ ਸ਼ੁਭਮਨ ਗਿੱਲ ਨੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਖੁਦ ਹੀ ਅਜਿਹਾ ਕਰਦੀ ਹੈ। ਉਸ ਦਾ ਰਿਸ਼ਭ ਪੰਤ ਨਾਲ ਕੋਈ ਲੈਣਾ-ਦੇਣਾ ਨਹੀਂ।

ਸ਼ੁਭਮਨ ਗਿੱਲ ਨੇ ਕਿਹਾ ਕਿ ਉਰਵਸ਼ੀ ਖੁਦ ਕੁਝ ਨਾ ਕੁਝ ਅਜਿਹੀ ਹਰਕਤ ਕਰਕੇ ਪੰਤ ਨੂੰ ਤੰਗ ਕਰਨ ਦੀ ਕੋਸ਼ਿਸ਼ ਕਰਦੀ ਹੈ।

ਅਜਿਹੇ 'ਚ ਐਂਕਰ ਨੇ ਅੱਗੇ ਪੁੱਛਿਆ ਕਿ ਕੀ ਰਿਸ਼ਭ ਪੰਤ ਦਾ ਇਨ੍ਹਾਂ ਸਾਰੀਆਂ ਗੱਲਾਂ ਤੋਂ ਧਿਆਨ ਭਟਕਦਾ ਹੈ।

ਅਜਿਹੇ 'ਚ ਸ਼ੁਭਮਨ ਗਿੱਲ ਨੇ ਪੰਜਾਬੀ ਐਕਟਰਸ ਸੋਨਮ ਬਾਜਵਾ ਨੂੰ ਕਿਹਾ ਕਿ ਨਹੀਂ, ਰਿਸ਼ਭ ਪੰਤ ਨੂੰ ਇਨ੍ਹਾਂ ਸਾਰੀਆਂ ਗੱਲਾਂ 'ਤੋਂ ਕੋਈ ਫਰਕ ਨਹੀਂ ਪੈਂਦਾ।

ਦੱਸ ਦੇਈਏ ਕਿ ਇਸ ਸ਼ੋਅ 'ਚ ਸ਼ੁਭਮਨ ਗਿੱਲ ਨੇ ਸਾਰਾ ਅਲੀ ਖ਼ਨ ਨੂੰ ਡੇਟ ਕਰਨ ਦੇ ਮਾਮਲੇ 'ਤੇ ਵੀ ਸਵਾਲ ਕੀਤਾ ਗਿਆ। ਜਿਸ ਦਾ ਜਵਾਬ ਉਨ੍ਹਾਂ ਨੇ ਗੋਲਮੋਲ ਅੰਦਾਜ਼ 'ਚ ਦਿੱਤਾ।