ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਇਨ੍ਹੀਂ ਦਿਨੀਂ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਹਨ।

ਹਾਲਾਂਕਿ ਇਨ੍ਹਾਂ ਦੋਹਾਂ ਨੇ ਅਜੇ ਤੱਕ ਸਾਰਿਆਂ ਦੇ ਸਾਹਮਣੇ ਆਪਣੇ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ ਹੈ

ਪਰ ਸਭ ਜਾਣਦੇ ਹਨ ਕਿ ਇਹ ਜੋੜਾ ਇਕ-ਦੂਜੇ ਨੂੰ ਡੇਟ ਕਰ ਰਿਹਾ ਹੈ

ਹਾਲ ਹੀ ‘ਚ ਦੋਹਾਂ ਦੇ ਬ੍ਰੇਕਅੱਪ ਦੀਆਂ ਖਬਰਾਂ ਨੇ ਬਾਜ਼ਾਰ ਗਰਮ ਕਰ ਦਿੱਤਾ ਸੀ

ਪਰ ਹੁਣ ਜਦੋਂ ਦੋਹਾਂ ਦੇ ਵਿਆਹ ਦੀਆਂ ਖਬਰਾਂ ਆ ਰਹੀਆਂ ਹਨ ਤਾਂ ਪ੍ਰਸ਼ੰਸਕਾਂ ਨੇ ਸੁੱਖ ਦਾ ਸਾਹ ਲਿਆ ਹੈ।

ਜੀ ਹਾਂ, ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਅੱਜਕਲ ਬਾਲੀਵੁੱਡ ਦੇ ਸਭ ਤੋਂ ਚਰਚਿਤ ਲਵ ਬਰਡਜ਼ ਹਨ।

ਦੋਵਾਂ ਦੇ ਦਸੰਬਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਦੀਆਂ ਖਬਰਾਂ ਵੀ ਹਨ।

ਇਸ ਦੌਰਾਨ ਹੁਣ ਵਿਆਹ ਨੂੰ ਲੈ ਕੇ ਇਕ ਹੋਰ ਨਵਾਂ ਅਪਡੇਟ ਆਇਆ ਹੈ।

ਕਿਹਾ ਜਾ ਰਿਹਾ ਹੈ ਕਿ ਦੋਵੇਂ ਹੁਣ ਵਿਆਹ ਲਈ ਲੋਕੇਸ਼ਨ ਦੇਖ ਰਹੇ ਹਨ।

ਦੋਵੇਂ ਕਈ ਮਹੀਨਿਆਂ ਤੋਂ ਵਿਆਹ ਦੀਆਂ ਥਾਵਾਂ ਦੀ ਭਾਲ ਕਰ ਰਹੇ ਹਨ