। ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਬੈਠੇ ਕਲਾਕਾਰ ਵੀ ਸਿੱਧੂ ਦੀਆਂ ਯਾਦਾਂ ਨੂੰ ਆਪਣੇ ਸਿਨੇ ਨਾਲ ਲਾਈ ਬੈਠੇ ਹਨ। ਉਨ੍ਹਾਂ ਵਿੱਚੋਂ ਇੱਕ ਹਨ ਪੰਜਾਬੀ ਗਾਇਕ ਗੁਲਾਬ ਸਿੱਧੂ ਜੋ ਸਿੱਧੂ ਮੂਸੇਵਾਲਾ ਦਾ ਕੱਟੜ ਫੈਨ ਹੈ।
ਇਸ ਗੱਲ ਦਾ ਪਤਾ ਕਲਾਕਾਰ ਦੇ ਘਰ ਬਣੀ ਉਸ ਪੇਟਿੰਗ ਤੋਂ ਚੱਲਦਾ ਹੈ ਜਿਸ ਨੇ ਸਿੱਧੂ ਦੀ ਯਾਦ ਨੂੰ ਇੱਕ ਵਾਰ ਫਿਰ ਤੋਂ ਜ਼ਿੰਦਾ ਕਰ ਦਿੱਤਾ ਹੈ। ਤੁਸੀ ਵੀ ਵੇਖੋ ਪੰਜਾਬੀ ਗਾਇਕ ਦਾ ਇਹ ਵੀਡੀਓ..
ਇਸ ਵੀਡੀਓ ਨੂੰ Raja Arts Gurdaspur ਇੰਸਟਾਗ੍ਰਾਮ ਪੇਜ਼ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਨੂੰ ਸ਼ੇਅਰ ਕਰਦੇ ਹੋਏ ਉਸ ਤੇ ਕੈਪਸ਼ਨ ਵਿੱਚ ਲਿਖਿਆ ਬਾਈ ਗੁਲਾਬ ਸਿੱਧੂ ਨੇ ਆਪਣੇ ਘਰ ਵਿੱਚ ਬਣਵਾਈ ਲੈਜੇਂਡ ਸਿੱਧੂ ਮੂਸੇਵਾਲਾ ਦੀ ਪੇਟਿੰਗ
ਇਸ ਵੀਡੀਓ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਮਿਸ ਯੂ ਸਿੱਧੂ ਬਾਈ ਜੀ...
ਇਸ ਤੋਂ ਇਲਾਵਾ ਕਈਆਂ ਵੱਲੋਂ ਤਾਂ ਟੈਟੂ ਵੀ ਬਣਵਾਏ ਗਏ ਹਨ। ਇਸ ਤੋਂ ਪਤਾ ਚੱਲਦਾ ਹੈ ਕਿ ਸਿੱਧੂ ਦੀਆਂ ਯਾਦਾਂ ਨੇ ਉਸਨੂੰ ਦਰਸ਼ਕਾਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰੱਖਿਆ ਹੋਇਆ ਹੈ।
ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮਨਾਈ ਗਈ। ਇਸ ਮੌਕੇ ਕਈ ਪ੍ਰਸ਼ੰਸਕ ਸਿੱਧੂ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਸਿੱਧੂ ਨਾਲ ਮੁਲਾਕਾਤ ਵੀ ਕੀਤੀ।