ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਫੈਨਸ ਅਕਸਰ ਹੀ ਆਪਣੇ ਸਿੰਗਰ ਨੂੰ ਮਿਸ ਕਰਦੇ ਰਹਿੰਦੇ ਹਨ।

 ਸਿੰਗਰ ਦੇ ਕਤਲ ਨੂੰ ਇੱਕ ਸਾਲ ਹੋਣ ਵਾਲਾ ਹੈ। ਅਜਿਹੇ ‘ਚ ਵੀ ਉਸ ਦੇ ਫੈਨਸ ਅਤੇ ਮਾਪੇ ਅਕਸਰ ਸਿੱਧੂ ਨੂੰ ਜਿਉਂਦਾ ਰੱਖਣ ਦੀ ਹਰ ਮੁਮਕਿਨ ਕੋਸ਼ਿਸ਼ ਕਰਦੇ ਹਨ।ਹਾਲ ਹੀ ‘ਚ ਸਿੰਗਰ ਦਾ ਇੱਕ ਹੋਰ ਗਾਣਾ ਰਿਲੀਜ਼ ਹੋਇਆ

ਜਿਸ ਨੇ ਫਿਰ ਤੋਂ ਬਿਲਬੋਰਡ ‘ਤੇ ਆਪਣੀ ਛਾਪ ਛੱਡੀ। ਇਸ ਦੇ ਨਾਲ ਹੀ ਹੁਣ ਇੱਕ ਵਾਰ ਫਿਰ ਸਿੱਧੂ ਦੇ ਫੈਨਸ ਉਸ ਲਈ ਖੁਸ਼ ਹਨ। 

ਕਿਉਂਕਿ ਸਿੱਧੂ ਦੀ ਤਸਵੀਰ ਬ੍ਰਹਿਮੰਡ ਦੇ ਸਭ ਤੋਂ ਵੱਡੇ ਗ੍ਰਹਿ Jupiter ‘ਤੇ ਨਜ਼ਰ ਆਈ ਹੈ। ਇਸ ਦਾ ਦਾਅਵਾ ਸਿੱਧੂ ਦੇ ਫੈਨਸ ਕਰ ਰਹੇ ਹਨ।

ਦੱਸ ਦਈਏ ਕਿ ਇਸ ਪੋਸਟ ਨੂੰ NASA ਨੇ ਸ਼ੇਅਰ ਕੀਤਾ ਹੈ। ਜਿਸ ‘ਤੇ ਸਿੱਧੂ ਦੇ ਫੈਨਸ ਕੁਮੈਂਟ ਕਰ ਰਹੇ ਹਨ। 

ਇਸ ‘ਚ ਸਿੱਧੂ ਦੀ ਤਸਵੀਰ ਨਜ਼ਰ ਆ ਰਹੀ ਹੈ। ਨਾਸਾ ਦੀ ਇਹ ਪੋਸਟ ਖੂਬ ਵਾਇਰਲ ਹੋ ਰਹੀ ਹੈ।

ਇਸ ਪੋਸਟ ‘ਤੇ ਸਿੱਧੂ ਦੇ ਫੈਨਸ ਕੁਮੈਂਟਾਂ ਦੀ ਬਾਰਸ਼ ਕਰ ਰਹੇ ਹਨ। ਇੱਕ ਫੈਨਸ ਨੇ ਲਿਖਿਆ, “ਜੁਪੀਟਰ ਦੀਆਂ ਸੜਕਾਂ ‘ਤੇ 5911

ਜਦੋਂ ਕਿ ਇੱਕ ਹੋਰ ਫੈਨ ਨੇ ਲਿਖਿਆ, “ਡਾਲਰ ਵਾਂਗੂ ਨੀ ਨਾਮ ਸਿੱਧੂ ਦਾ ਚਲਦਾ”। ਸਿਰਫ ਫੈਨਸ ਨੇ ਹੀ ਨਹੀਂ, ਕਈ ਮਸ਼ਹੂਰ ਹਸਤੀਆਂ ਨੇ ਵੀ ਇਸ ਪੋਸਟ ‘ਤੇ ਪ੍ਰਤੀਕਿਰਿਆ ਦਿੱਤੀ ਹੈ।

ਦੋਂ ਕਿ ਪ੍ਰਸਿੱਧ ਰੈਪਰ Steel Banglez ਨੇ ਟਿੱਪਣੀ ਕੀਤੀ, “ਮੈਂ ਸਿੱਧੂ ਨੂੰ ਦੇਖਿਆ  🙏🏾”