ਸਿੱਧੂ ਮੂਸੇਵਾਲਾ ਸ਼ੁੱਭਦੀਪ ਦਾ ਜਨਮ 11 ਜੂਨ 1993 ਨੂੰ ਪੰਜਾਬ ਦੇ ਜ਼ਿਲ੍ਹੇ ਮਾਨਸਾ ਦੇ ਪਿੰਡ ਮੂਸਾ ‘ਚ ਹੋਇਆ।ਇਹ ਇਕ ਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ ਸੀ।

ਉਸਦੇ ਪਿਤਾ ਬਲਕੌਰ ਸਿੰਘ ਫੌਜ਼ ਦੀ ਨੌਕਰੀ ਕਰਦੇ ਸਨ।ਉਸ ਦੀ ਮਾਤਾ ਜੀ ਦਾ ਨਾਮ ਚਰਨ ਕੌਰ ਹੈ ਜੋ ਮੂਸਾ ਪਿੰਡ ਦੀ ਸਰਪੰਚ ਹੈ।

ਸਿੱਧੂ ਨੇ ਸ਼ੁਰੂਆਤੀ ਸਿੱਖਿਆ ਮਾਨਸਾ ਦੇ ਸਕੂਲਾਂ ਤੋਂ ਹਾਸਿਲ ਕੀਤੀ।ਉਸਨੇ ਗੁਰੂਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ‘ਚ ਪੜ੍ਹਾਈ ਕੀਤੀ ਅਤੇ 2016 ‘ਚ ਗ੍ਰੈਜ਼ੂਏਸ਼ਨ ਕੀਤੀ।

ਸਿੱਧੂ ਟੂਪੈਕ ਸ਼ਕੂਰ ਤੋਂ ਪ੍ਰਭਾਵਿਤ ਸੀ।ਇਸ ਨੇ ਛੇਵੀਂ ਕਲਾਸ ‘ਚ ਹੀ ਹਿਪ ਹੋਪ ਸੰਗੀਤ ਸੁਣਨਾ ਸ਼ੁਰੂ ਕੀਤਾ ਅਤੇ ਲੁਧਿਆਣਾ ‘ਚ ਹਰਵਿੰਦਰ ਬਿੱਟੂ ਤੋਂ ਸੰਗੀਤ ਦੇ ਹੁਨਰ ਸਿੱਖੇ।

ਇਸ ਤੋਂ ਬਾਅਦ ਉਚ ਸਿੱਖਿਆ ਲਈ ਸਿੱਧੂ ਕੈਨੇਡਾ ਚਲਾ ਗਿਆ ਤੇ ਆਪਣਾ ਪਹਿਲਾ ਗਾਣਾ ‘ਜੀ ਵੈਗਨ’ ਜਾਰੀ ਕੀਤਾ।

ਸਿੱਧੂ ਮੂਸੇਵਾਲਾ ਦਾ ਕਰੀਅਰ: ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਤੋਂ ਬਾਅਦ ਸ਼ੁਭਦੀਪ ਬਰੈਂਪਟਨ, ਕੈਨੇਡਾ ਚਲਾ ਗਿਆ।ਸ਼ੁਭਦੀਪ ਬਰੈਂਪਟਨ, ਕੈਨੇਡਾ ਚਲਾ ਗਿਆ।ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ ਸਿੱਧੂ ਨੇ ਕੈਨੇਡਾ ‘ਚ ਰਹਿੰਦੇ ਹੋਏ ਕੀਤੀ।

ਉਸ ਤੋਂ ਬਾਅਦ ਇਸ ਨੇ 2016 ‘ਚ ਭਾਰਤ ‘ਚ ਲਾਈਵ ਗਾਉਣਾ ਸ਼ੁਰੂ ਕੀਤਾ।ਉਸਨੇ ਕੈਨੇਡਾ ‘ਚ ਵੀ ਸਫਲ ਲਾਈਵ ਸ਼ੋਅ ਕੀਤੇ।ਅਗਸਤ 2018 ‘ਚ ਇਸ ਨੇ ਪੰਜਾਬੀ ਫ਼ਿਲਮ ”ਡਾਕੂਆਂ ਦਾ ਮੁੰਡਾ’ ਲਈ ਆਪਣਾ ਪਹਿਲਾ ਫਿਲਮੀ ਗੀਤ ‘ਡਾਲਰ’ ਲਾਂਚ ਕੀਤਾ।

2017 ‘ਚ ਮੂਸੇਵਾਲਾ ਨੇ ਆਪਣੇ ਗੀਤ ”ਸੋ ਹਾਈ’ ਨਾਲ ਬਹੁਤ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜੋ ਇਸ ਨੇ ਬਿਗ ਬਰਡ ਮਿਊਜ਼ਿਕ ਨਾਲ ਕੀਤਾ ਸੀ

ਫਿਰ 2018 ‘ਚ ਇਸ ਨੇ ਆਪਣੀ ਪਹਿਲੀ ਐਲਬਮ ਪੀਬੀਐਕਸ1 ਰਿਲੀਜ਼ ਕੀਤੀ।ਜਿਸ ਨੇ ਬਿਲਬੋਰਡ ਕੈਨੇਡੀਅਨ ਐਲਬਮਾਂ ਚਾਰਟ ‘ਚ 66ਵਾਂ ਸਥਾਨ ਹਾਸਿਲ ਕੀਤਾ।

ਇਸ ਐਲਬਮ ਦੇ ਬਾਅਦ, ਉਸਨੇ ਆਪਣੇ ਗੀਤ ਸੁਤੰਤਰ ਤੌਰ ‘ਤੇ ਗਾਉਣੇ ਸ਼ੁਰੂ ਕਰ ਦਿੱਤੇ। 2019 ‘ਚ ਇਸਦੇ ਸਿੰਗਲ ਟ੍ਰੈਕ ”47” ਨੂੰ ਯੂਕੇ ਸਿੰਗਲ ਚਾਰਟ ‘ਚ ਦਰਜ ਕਰ ਦਿੱਤਾ ਗਿਆ ਸੀ।2020 ‘ਚ ਮੂਸੇਵਾਲਾ ਦਾ ਨਾਮ ਦ ਗਾਰਡੀਅਨ ਦੁਆਰਾ 50 ਆਉਣ ਵਾਲੇ ਉੱਚ ਕੋਟੀ ਦੇ ਕਲਾਕਾਰਾਂ ‘ਚ ਸ਼ਾਮਿਲ ਕੀਤਾ ਗਿਆ ਸੀ।