ਅਕਸਰ ਲੋਕ ਰਾਤ ਨੂੰ ਸੌਂਦੇ ਸਮੇਂ ਦੇਰ ਰਾਤ ਤੱਕ ਫੋਨ ਚਲਾਉਂਦੇ ਹਨ।ਅਜਿਹੇ 'ਚ ਤੁਹਾਨੂੰ ਕਾਫੀ ਦੇਰ ਨੀਂਦ ਨਹੀਂ ਆਉਂਦੀ।ਇਸ ਤੋਂ ਬਚਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਸੌਣ ਤੋਂ ਪਹਿਲਾਂ ਫੋਨ ਨੂੰ ਦੂਰ ਕਰ ਦੇਣਾ ਚਾਹੀਦਾ
ਫੋਨ ਦੂਰ ਰੱਖਣ ਦੇ ਨਾਲ ਹੀ ਤੁਹਾਨੂੰ ਸੌਣ ਦੇ ਲਈ ਸ਼ੈਡਿਊਲ ਵੀ ਫਿਕਸ ਕਰਨਾ ਚਾਹੀਦਾ।ਸਲੀਪ ਸਾਈਕਲ ਦੇ ਸਹੀ ਰਹਿਣ ਨਾਲ ਤੁਹਾਡੀ ਨੀਂਦ ਚੰਗੀ ਤਰ੍ਹਾਂ ਪੂਰੀ ਹੋਵੇਗੀ।
ਚੰਗੀ ਨੀਂਦ ਦੇ ਲਈ ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਪੀਣਾ ਚਾਹੀਦਾ।ਹਾਲਾਂਕਿ ਤੁਹਾਨੂੰ ਸੌਣ ਤੋਂ ਪਹਿਲਾਂ ਚਾਹ ਤੇ ਕੌਫੀ ਨਹੀਂ ਪੀਣੀ ਚਾਹੀਦੀ।ਦੁੱਧ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ।
ਸੌਣ ਤੋਂ ਪਹਿਲਾਂ ਫੋਨ ਨੂੰ ਦੂਰ ਰੱਖ ਦਿਓ ਤੇ ਸੌਣ ਤੋਂ ਪਹਿਲਾਂ ਕਿਤਾਬ ਪੜ੍ਹੋ
ਐਕਸਰਸਾਈਜ਼ ਤੇ ਯੋਗਾ ਕਰਨ ਨਾਲ ਵੀ ਚੰਗੀ ਨੀਂਦ ਆਉਂਦੀ ਹੈ, ਤੁਹਾਨੂੰ ਚੰਗੀ ਨੀਂਦ ਤੇ ਫ੍ਰੈਸ਼ ਰਹਿਣ ਲਈ ਯੋਗਾ ਤੇ ਐਕਸਰਸਾਈਜ਼ ਕਰਨੀ ਚਾਹੀਦੀ
ਕਮਰੇ 'ਚ ਹਨ੍ਹੇਰਾ ਕਰਕੇ ਸੌਣ ਨਾਲ ਚੰਗੀ ਨੀਂਦ ਆਉਂਦੀ ਹੈ, ਤੁਹਾਨੂੰ ਹਮੇਸ਼ਾ ਹਨ੍ਹੇਰਾ 'ਚ ਹੀ ਸੌਣਾ ਚਾਹੀਦਾ।ਕਮਰੇ 'ਚ ਏਅਰ ਫ੍ਰੈਸ਼ਨਰ ਦਾ ਇਸਤੇਮਾਲ ਕਰਨ ਨਾਲ ਵੀ ਨੀਂਦ ਚੰਗੀ ਤਰ੍ਹਾਂ ਪੂਰੀ ਹੁੰਦੀ ਹੈ
ਤੁਸੀਂ ਸੌਣ ਲਈ ਇਨ੍ਹਾਂ ਟਿਪਸ ਨੂੰ ਫਾਲੋ ਕਰੋਗੇ ਤਾਂ ਤੁਹਾਨੂੰ ਚੰਗੀ ਨੀਂਦ ਆਵੇਗੀ ਤੇ ਤੁਸੀਂ ਸਵੇਰੇ ਇੱਕਦਮ ਫ੍ਰੈਸ਼ ਫੂਡ 'ਚ ਉਠੋਗੇ।