ਪਿਛਲੇ 30 ਸਾਲਾਂ ਤੋਂ, ਕਰੋੜਾਂ ਯੂਜ਼ਰਸ ਨੇ SMS ਦੀ ਵਰਤੋਂ ਕੀਤੀ।

ਦੁਨੀਆ ਦਾ ਪਹਿਲਾ SMS ਇੱਕ ਵੋਡਾਫੋਨ ਇੰਜੀਨੀਅਰ ਦੁਆਰਾ ਭੇਜਿਆ ਗਿਆ, ਜਿਸ ਵਿੱਚ "ਮੇਰੀ ਕ੍ਰਿਸਮਸ" ਲਿਖਿਆ ਸੀ।

ਸਾਫਟਵੇਅਰ ਇੰਜੀਨੀਅਰ ਨੀਲ ਪੈਪਵਰਥ ਨੇ ਇਹ SMS ਆਪਣੀ ਫਰਮ ਦੇ ਬੌਸ ਰਿਚਰਡ ਜਾਰਵਿਸ ਨੂੰ ਭੇਜਿਆ।

ਰਿਪੋਰਟ ਮੁਤਾਬਕ ਜਾਰਵਿਸ ਕੋਲ ਉਸ ਸਮੇਂ ਨਵਾਂ ਔਰਬਿਟਲ 901 ਫੋਨ ਸੀ, ਜਿਸ ਦਾ ਵਜ਼ਨ 2.1 ਕਿਲੋਗ੍ਰਾਮ ਸੀ।

1992 'ਚ, ਨੀਲ ਨੇ ਸ਼ਾਇਦ ਅੰਦਾਜ਼ਾ ਵੀ ਨਹੀਂ ਲਗਾਇਆ ਹੋਵੇਗਾ ਕਿ ਭਵਿੱਖ ਵਿੱਚ ਉਸਦੀ ਤਕਨਾਲੋਜੀ ਇੰਨੀ ਮਸ਼ਹੂਰ ਹੋ ਜਾਵੇਗੀ।

ਅੱਜ ਦੇ ਡਿਜੀਟਲ ਯੁੱਗ ਵਿੱਚ ਹੁਣ SMS ਰਾਹੀਂ ਵੀ ਇਮੋਜੀ ਭੇਜੇ ਜਾ ਰਹੇ ਹਨ।

ਸ਼ੁਰੂਆਤੀ ਦਿਨਾਂ ਵਿੱਚ, ਇੱਕ SMS ਦੀ ਅੱਖਰ ਸੀਮਾ 160 ਸੀ।

ਹਾਲਾਂਕਿ, SMS ਦਾ ਸੰਕਲਪ ਸਿਰਫ 1980 ਦੇ ਦਹਾਕੇ ਵਿੱਚ ਆਇਆ। ਇਸ ਨੂੰ ਵਪਾਰਕ ਤੌਰ 'ਤੇ ਵਰਤਣ ਲਈ 10 ਸਾਲ ਲੱਗੇ।

ਵੋਡਾਫੋਨ ਦੇ ਅਨੁਸਾਰ, ਫੋਨ ਯੂਜ਼ਰਸ ਹਰ ਸਾਲ ਅਰਬਾਂ SMS ਭੇਜਦੇ ਹਨ।

1992 ਤੋਂ ਬਾਅਦ, 2010 ਦੇ ਸ਼ੁਰੂ 'ਚ SMS ਬਹੁਤ ਮਸ਼ਹੂਰ ਹੋ ਗਿਆ।

ਕਿਸੇ ਵੀ ਤਿਉਹਾਰ ਖਾਸ ਕਰਕੇ ਨਵੇਂ ਸਾਲ ਦੇ ਮੌਕੇ 'ਤੇ ਟੈਲੀਕਾਮ ਕੰਪਨੀਆਂ ਦਾ ਨੈੱਟਵਰਕ SMS ਕਾਰਨ ਠੱਪ ਹੋ ਜਾਂਦਾ ਸੀ।