ਸੋਨਮ ਬਾਜਵਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ।

 ਪਿਛਲੇ ਦਿਨੀਂ ਸੋਨਮ ਬਾਜਵਾ ਨੇ ਬੋਲਡ ਅਵਤਾਰ ਵਿੱਚ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੇ ਸੀ। ਜਿਸ ਦੀ ਕਾਫੀ ਜ਼ਿਆਦਾ ਚਰਚਾ ਹੋਈ ਸੀ।

ਹਾਲਾਂਕਿ ਇਸ ਦੀ ਵਜ੍ਹਾ ਕਰਕੇ ਉਸ ਨੂੰ ਟਰੋਲ ਵੀ ਹੋਣਾ ਪਿਆ ਸੀ। ਕਿਉਂਕਿ ਪੰਜਾਬ ਵਿੱਚ ਲੋਕ ਸੋਨਮ ਨੂੰ ਬੋਲਡ ਨਹੀਂ, ਸਗੋਂ ਪੰਜਾਬੀ ਸਟਾਇਲ ਚ ਦੇਖਣਾ ਹੀ ਪਸੰਦ ਕਰਦੇ ਹਨ। 

 ਇਸ ਤੋਂ ਬਾਅਦ ਹੁਣ ਅਦਾਕਾਰਾ ਨੇ ਆਪਣੀ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਫੈਨਜ਼ ਦੀਵਾਨੇ ਹੋ ਰਹੇ ਹਨ।

ਸੋਨਮ ਬਾਜਵਾ ਇਸ ਵੀਡੀਓ 'ਚ ਲਹਿੰਗਾ ਚੋਲੀ ਪਹਿਨੇ ਹੋਏ ਨਜ਼ਰ ਆ ਰਹੀ ਹੈ। 

ਉਸ ਨੇ ਆਪਣੀ ਮਾਸੂਮੀਅਤ ਤੇ ਕਾਤਲਾਨਾ ਅਦਾਵਾਂ ਨਾਲ ਸਭ ਨੂੰ ਆਪਣਾ ਕਾਇਲ ਬਣਾ ਲਿਆ ਹੈ। ਇਹੀ ਨਹੀਂ ਉਸ ਨੇ ਇਹ ਵੀਡੀਓ ਤਕਰੀਬਨ ਘੰਟਾ ਪਹਿਲਾਂ ਸ਼ੇਅਰ ਕੀਤੀ

ਜੋ ਕਿ ਹੁਣ ਅੱਗ ਵਾਂਗ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। ਖਬਰ ਲਿਖੇ ਜਾਣ ਤੱਕ ਇਸ ਵੀਡੀਓ 'ਤੇ ਢਾਈ ਲੱਖ ਲਾਈਕਸ ਆ ਚੁੱਕੇ ਹਨ

ਇਸ ਦੇ ਨਾਲ ਹੀ ਬੈਕਗਰਾਊਂਡ 'ਚ ਡਾ. ਜ਼ਿਊਸ ਦਾ ਗਾਣਾ 'ਕੰਗਨਾ' ਇਸ ਵੀਡੀਓ ਨੂੰ ਹੋਰ ਖੂਬਸੂਰਤ ਬਣਾ ਰਿਹਾ ਹੈ।

ਕਾਬਿਲੇਗੌਰ ਹੈ ਕਿ ਸੋਨਮ ਬਾਜਵਾ ਹਾਲ ਹੀ 'ਚ ਅਕਸ਼ੇ ਕੁਮਾਰ ਨਾਲ 'ਦ ਐਂਟਰਟੇਨਰਜ਼' ਵਰਲਡ ਟੂਰ 'ਤੇ ਸੀ।