ਸੋਨਮ ਕਪੂਰ 9 ਜੂਨ ਨੂੰ 37 ਦੀ ਹੋ ਗਈ ਹੈ।ਉਸਦੇ ਜਨਮਦਿਨ 'ਤੇ ਅਸੀਂ ਤੁਹਾਨੂੰ ਉਸਦੀ ਨੈਟਵਰਥ ਬਾਰੇ 'ਚ ਵਿਸਤਾਰ 'ਚ ਦੱਸਾਂਗੇ।

ਐਕਟਰਸ ਫਿਲਮਾਂ 'ਚ ਕੰਮ ਕਰਨ ਦੇ ਨਾਲ ਨਾਲ ਆਪਣਾ ਬਿਜ਼ਨੈਸ ਵੀ ਕਰਦੀ ਹੈ।ਆਪਣੀ ਖੂਬਸੂਰਤੀ ਨਾਲ ਲੱਖਾਂ ਲੋਕਾਂ ਦੇ ਦਿਲ 'ਤੇ ਰਾਜ ਕਰਨ ਵਾਲੀ ਸੋਨਮ ਕਪੂਰ ਕਰੋੜਾਂ ਦੀ ਮਾਲਕਣ ਹੈ।

।ਮਹਿੰਗੀਆਂ ਕਾਰਾਂ ਤੋਂ ਲੈ ਕੇ ਆਲੀਸ਼ਾਨ ਬੰਗਲੇ ਤੱਕ, ਸੋਨਮ ਕਪੂਰ ਦੇ ਕੋਲ ਸਭ ਕੁਝ ਹੈ।

ਸੋਨਮ ਕਪੂਰ ਦੀ ਕੁਲ ਨੈਟਵਰਥ 15 ਮਿਲੀਅਨ ਅਮਰੀਕੀ ਡਾਲਰ ਹੈ, ਜੋ ਭਾਰਤੀ ਮੁਦਰਾ 'ਚ 115 ਕਰੋੜ ਭਾਰਤੀ ਰੁਪਇਆ (ਭਾਵ ਕਰੀਬ ਨੱਬੇ ਕਰੋੜ ਰੁਪਏ ਹੈ) ਉਸਦੀ ਕਮਾਈ ਬ੍ਰਾਂਡ ਅੰਡਰੋਸਮੈਂਟ ਤੋਂ ਆਉਂਦੀ ਹੈ।

ਉਹ ਹਰ ਅੰਡਰੋਸਮੈਂਟ ਦੇ ਲਈ 1-1.5 ਕਰੋੜ ਚਾਰਜ ਕਰਦੀ ਹੈ।ਸੋਨਮ ਇਕ ਫਿਲਮ ਨਿਰਮਾਤਾ ਤੇ ਇਕ ਟੈਲੀਵਿਜ਼ਨ ਹੋਸਟ ਵੀ ਹੈ।

ਇਸਦੇ ਇਲਾਵਾ, ਉਸਨੇ ਰਿਅਲ ਅਸਟੇਟ ਸੰਪਤੀਆਂ 'ਚ ਭਾਰੀ ਨਿਵੇਸ਼ ਕੀਤਾ ਹੈ।

ਇੰਨੀ ਵੱਡੀ ਕਮਾਈ ਦੇ ਨਾਲ, ਸੋਨਮ ਕਪੂਰ ਸਰਕਾਰ ਨੂੰ ਸਭ ਤੋਂ ਵਧ ਟੈਕਸ ਦੇਣ ਵਾਲੀਆਂ ਹਸਤੀਆਂ 'ਚ ਸ਼ਾਮਿਲ ਹੈ।

ਕਮਾਈ ਦੇ ਇਲਾਵਾ ਸੋਨਮ ਕਪੂਰ ਚੈਰਿਟੀ ਤੇ ਸੋਸ਼ਲ ਕਾਜ਼ ਦੇ ਲਈ ਦਾਨ ਕਰਨ ਤੋਂ ਵੀ ਪਿੱਛੇ ਨਹੀਂ ਹਟਦੀ

ਸੋਨਮ ਦੇ ਬੰਗਲੇ ਦੀ ਗੱਲ ਕਰੀਏ ਤਾਂ ਐਕਟਰਸ ਸਾਲ 2014 'ਚ ਆਲੀਸ਼ਾਨ ਬੰਗਲਾ ਖ੍ਰੀਦਿਆ ਸੀ, ਜਿਸਦੀ ਕੀਮਤ 24.6 ਕਰੋੜ ਦੱਸੀ ਜਾਂਦੀ ਹੈ।ਸੋਸ਼ਲ ਮੀਡੀਆ 'ਤੇ ਇਸ ਸੰਪਤੀ ਦੀ ਕਈ ਤਸਵੀਰਾਂ ਵੀ ਦੇਖਣ ਨੂੰ ਮਿਲਦੀਆਂ।