ਲੋਕਾਂ ਵੱਲੋਂ ਮਿਲੇ ਪਿਆਰ ਤੋਂ ਬਾਅਦ ਅਦਾਕਾਰ ਦਾ ਪਰਿਵਾਰ ਕਾਫੀ ਖੁਸ਼ ਹੈ। ਸੋਨੂੰ ਸੂਦ ਦਾ ਪੁੱਤਰ ਈਸ਼ਾਨ ਆਪਣੇ ਪਿਤਾ ਵੱਲੋਂ ਸ਼ੁਰੂ ਕੀਤੇ ਇਸ ਨੇਕ ਕੰਮ ਨੂੰ ਅੱਗੇ ਵਧਾ ਰਿਹਾ ਹੈ।
ਸੋਨੂੰ ਸੂਦ ਨੇ ਵੀ ਕੋਰੋਨਾ ਦੌਰ ਦੌਰਾਨ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੀ ਕਾਫੀ ਮਦਦ ਕੀਤੀ ਹੈ। ਪ੍ਰਸ਼ੰਸਕ ਅਭਿਨੇਤਾ ਦੀ ਚੰਗਿਆਈ ਲਈ ਉਸ ਦਾ ਸਨਮਾਨ ਕਰਦੇ ਨਹੀਂ ਥੱਕਦੇ।
ਪਰ ਅਦਾਕਾਰ ਨੇ ਲੋੜਵੰਦਾਂ ਦੀ ਮਦਦ ਕਰਨੀ ਬੰਦ ਨਹੀਂ ਕੀਤੀ ਹੈ। ਸੋਨੂੰ ਜਦੋਂ ਵੀ ਮੁੰਬਈ 'ਚ ਹੁੰਦਾ ਹੈ ਤਾਂ ਉਸ ਕੋਲ ਮਦਦ ਲਈ ਆਉਣ ਵਾਲਾ ਕੋਈ ਵੀ ਖਾਲੀ ਹੱਥ ਨਹੀਂ ਪਰਤਦਾ।
ਅਜਿਹੇ 'ਚ ਸੋਨੂੰ ਸੂਦ ਦੀ ਗੈਰ-ਮੌਜੂਦਗੀ 'ਚ ਉਨ੍ਹਾਂ ਦੇ ਬੇਟੇ ਈਸ਼ਾਨ ਨੇ ਲੋਕਾਂ ਦੀ ਮਦਦ ਕਰਨ ਦਾ ਬੀੜਾ ਚੁੱਕਿਆ ਹੈ। ਲੋਕ ਅਦਾਕਾਰ ਦੇ ਬੇਟੇ ਦੇ ਇਸ ਕਦਮ ਦੀ ਤਾਰੀਫ ਕਰ ਰਹੇ ਹਨ।