ਅਦਾਕਾਰ ਵਰੁਣ ਧਵਨ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਏਗੀ ਸਾਊਥ ਅਦਾਕਾਰਾ ਸਾਮੰਥਾ
ਪ੍ਰਾਈਮ ਵੀਡੀਓ ਨੇ ਘੋਸ਼ਣਾ ਕੀਤੀ ਹੈ ਕਿ ਪ੍ਰਾਈਮ ਵੀਡੀਓ ਤੇ ਰੂਸੋ ਬ੍ਰਦਰਜ਼ AGBO ਦੀ ਗਲੋਬਲ ਈਵੈਂਟ ਸੀਰੀਜ਼ 'ਚ ਵਰੁਣ ਧਵਨ ਦੇ ਨਾਲ ਮੁੱਖ ਭੂਮਿਕਾ ’ਚ ਸਾਮੰਥਾ ਰੂਥ ਪ੍ਰਭੂ ਅਭਿਨੈ ਕਰੇਗੀ।
ਭਾਰਤ ’ਚ ਬਣੀ ਇਹ ਬਿਨਾਂ ਸਿਰਲੇਖ ਵਾਲੀ ਸਿਟਾਡੇਲ ਸੀਰੀਜ਼, ਮਸ਼ਹੂਰ ਅਭਿਨੇਤਾ ਰਾਜ ਤੇ ਡੀ.ਕੇ. ਇਸ ਸੀਰੀਜ਼ ਦੇ ਸ਼ੋਅਰਨਰ ਤੇ ਨਿਰਦੇਸ਼ਕ ਹਨ।
ਪ੍ਰਾਈਮ ਵੀਡੀਓ ਦੇ ਇੰਡੀਆ ਓਰੀਜਨਲਜ਼ ਦੀ ਮੁਖੀ ਅਪਰਨਾ ਪੁਰੋਹਿਤ ਨੇ ਕਿਹਾ, ਸਾਮੰਥਾ ਨੂੰ ਲੈ ਕੇ ਇਕ ਵਾਰ ਫਿਰ ਇਕੱਠੇ ਕੰਮ ਕਰ ਕੇ ਬਹੁਤ ਉਤਸ਼ਾਹਿਤ ਮਹਿਸੂਸ ਕਰ ਰਹੇ ਹਾਂ।
ਉਸ ਨੇ ਆਪਣਾ ਸਟ੍ਰੀਮਿੰਗ ਸਫ਼ਰ ‘ਦਿ ਫੈਮਿਲੀ ਮੈਨ ਸੀਜ਼ਨ 2’ ਨਾਲ ਸ਼ੁਰੂ ਕੀਤਾ।
ਇਸ ਦੌਰ ’ਚ ਉਹ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰਾਂ ’ਚੋਂ ਇਕ ਹਨ।
ਉਸ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਜਦੋਂ ਦਰਸ਼ਕ ਉਸ ਨੂੰ ਪਰਦੇ ’ਤੇ ਨਵੇਂ ਅਵਤਾਰ ’ਚ ਦੇਖਣਗੇ।
ਵਰੁਣ ਧਵਨ ਤੋਂ ਇਲਾਵਾ ਕਈ ਪ੍ਰਤਿਭਾਸ਼ਾਲੀ ਅਭਿਨੇਤਾ ਉਨ੍ਹਾਂ ਨਾਲ ਨਜ਼ਰ ਆਉਣ ਵਾਲੇ ਹਨ।
ਸਾਮੰਥਾ ਰੂਥ ਪ੍ਰਭੂ ਨੇ ਕਿਹਾ, ''ਜਦੋਂ ਪ੍ਰਾਈਮ ਵੀਡੀਓ ਤੇ ਰਾਜ ਐਂਡ ਡੀ.ਕੇ. ਨੇ ਮੇਰੇ ਨਾਲ ਪ੍ਰਾਜੈਕਟ ਲਈ ਸੰਪਰਕ ਕੀਤਾ ਤਾਂ ਮੈਂ ਤੁਰੰਤ ਫੈਸਲਾ ਲਿਆ।
ਮੈਂ 'ਦਿ ਫੈਮਿਲੀ ਮੈਨ' 'ਚ ਇਸ ਟੀਮ ਨਾਲ ਕੰਮ ਕੀਤਾ ਹੈ, ਇਸ ਲਈ ਇਹ ਮੇਰੇ ਲਈ ਘਰ ਵਾਪਸੀ ਵਰਗਾ ਹੈ।''