ਸਟੇਟਸ ਰਿਪੋਰਟ, ਅਸ਼ਲੀਲ ਵੀਡੀਓ ਤੇ ਵੀਡੀਓਜ਼ ਸ਼ੇਅਰ ਕਰਨ ਵਾਲਿਆਂ ਲਈ ਮੁਸ਼ਕਿਲ ਖੜੀ ਕਰੇਗਾ।

ਇਹ ਫ਼ੀਚਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਵੀਡੀਓ ਖਿਲਾਫ ਰਿਪੋਰਟ ਕਰੇਗਾ।

ਇਸ ਤੋਂ ਬਾਅਦ ਰਿਪੋਰਟ ਕੀਤੇ ਗਏ ਸਟੇਟਸ ਤੇ ਵੀਡੀਓਜ਼ ਦੀ ਜਾਂਚ ਕੀਤੀ ਜਾਵੇਗੀ।

ਜੇਕਰ ਕੋਈ ਵਟਸਐਪ ਦੇ ਰੂਲਜ਼ ਦੀ ਉਲੰਘਣਾ ਕਰਦਾ ਪਾਇਆ ਗਿਆ, ਤਾਂ ਅਜਿਹੇ ਅਕਾਊਂਟ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਵਟਸਐਪ ਦਾ ਰਿਪੋਰਟ ਫੀਚਰ ਫਿਲਹਾਲ ਟੈਸਟਿੰਗ ਮੋਡ 'ਚ ਹੈ।

ਇਹ ਡੈਸਕਟੌਪ ਬੀਟਾ 'ਤੇ ਸਥਿਤੀ ਅਪਡੇਟਾਂ ਦੀ ਰਿਪੋਰਟ ਕਰਨ ਦਾ ਵਿਕਲਪ ਹੈ।

ਰਿਪੋਰਟਾਂ ਦੀ ਮੰਨੀਏ ਤਾਂ ਵਟਸਐਪ ਸਟੇਟਸ ਸੈਕਸ਼ਨ 'ਚ ਨਵਾਂ ਮੀਨੂ ਲਿਆ ਰਿਹਾ ਹੈ।

ਵਟਸਐਪ ਤੋਂ DND ਫੀਚਰ ਨੂੰ ਰੋਲਆਊਟ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

WhatsApp ਦਾ ਆਉਣ ਵਾਲਾ ਫ਼ੀਚਰ ਤੁਹਾਨੂੰ ਵਿੰਡੋਜ਼ 'ਤੇ WhatsApp ਕਾਲ ਨੋਟੀਫਿਕੇਸ਼ਨ ਨੂੰ ਬੰਦ ਕਰਨ 'ਚ ਮਦਦ ਕਰੇਗਾ।

ਨਵਾਂ ਫੀਚਰ ਇਨਕਮਿੰਗ ਤੇ ਆਊਟਗੋਇੰਗ ਕਾਲਾਂ ਨੂੰ ਸਾਈਲੈਂਟ ਕਰਨ ਕਰੇਗਾ।

ਹਾਲ ਹੀ 'ਚ, ਵਟਸਐਪ ਵਲੋਂ ਐਕਸੀਡੈਂਟਲ ਡਿਲੀਟ ਫੀਚਰ ਜਾਰੀ ਕੀਤਾ ਗਿਆ ਹੈ।

WhatsApp ਵੱਲੋਂ ਜਲਦ ਹੀ ਲਾਂਚ ਕੀਤਾ ਜਾਵੇਗਾ ਸਟੇਟਸ ਰਿਪੋਰਟ ਫੀਚਰ