ਰਵੀਸ਼ ਕੁਮਾਰ ਦਾ NDTV ਨਾਲ ਢਾਈ ਦਹਾਕਿਆਂ ਦਾ ਸਫ਼ਰ ਸਮਾਪਤ ਹੋ ਗਿਆ ਹੈ।

ਉਹ ਐਨਡੀਟੀਵੀ ਇੰਡੀਆ ‘ਚ ਗਰੁੱਪ ਐਡੀਟਰ ਵਜੋਂ ਕੰਮ ਕਰ ਰਿਹਾ ਸੀ।

ਬੁੱਧਵਾਰ ਨੂੰ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਤੇ ਚੈਨਲ ਨਾਲ ਆਪਣੇ ਸਾਰੇ ਰਿਸ਼ਤੇ ਖ਼ਤਮ ਕਰ ਲਏ।

ਇਸ ਤੋਂ ਪਹਿਲਾਂ, ਐਨਡੀਟੀਵੀ ਦੇ ਸੰਸਥਾਪਕ ਪ੍ਰਣਯ ਰਾਏ ਅਤੇ ਰਾਧਿਕਾ ਰਾਏ ਨੇ ਅਸਤੀਫਾ ਦਿੱਤਾ ਸੀ।

ਰਵੀਸ਼ ਨੂੰ ਸ਼ੁਰੂਆਤੀ ਪ੍ਰਸਿੱਧੀ ‘ਰਵੀਸ਼ ਕੀ ਰਿਪੋਰਟ’ ਤੋਂ ਮਿਲੀ, ਜਿਸ ਵਿਚ ਉਹ ਗਰੀਬਾਂ, ਮਜ਼ਦੂਰਾਂ ਤੇ ਹਾਸ਼ੀਏ ‘ਤੇ ਪਏ ਲੋਕਾਂ ਦਾ ਮੁੱਦਾ ਉਠਾਉਂਦੇ।

ਹਾਲਾਂਕਿ, ਰਵੀਸ਼ ਲਈ ਵੀ ਰਿਪੋਰਟਿੰਗ ਤੱਕ ਪਹੁੰਚਣ ਦਾ ਸਫ਼ਰ ਆਸਾਨ ਨਹੀਂ ਸੀ।

ਇਸ ਤੋਂ ਬਾਅਦ ਰਵੀਸ਼ ਕੁਝ ਸਮੇਂ ਲਈ ਆਈਆਈਐਮਸੀ ਗਿਆ।

ਪਰ ਕੋਰਸ ਦੀ ਸਮਝ ਨਾ ਹੋਣ ਕਾਰਨ ਅੱਧ ਵਿਚਾਲੇ ਹੀ ਛੱਡ ਦਿੱਤਾ।

ਸਾਲ 1996 ‘ਚ ਰਵੀਸ਼ ਨੂੰ ਪਤਾ ਲੱਗਾ ਕਿ NDTV ‘ਚ ਨੌਕਰੀ ਹੈ।

ਪੰਜ ਮਹੀਨੇ ਇਹ ਨੌਕਰੀ ਕਰਨ ਤੋਂ ਬਾਅਦ ਰਵੀਸ਼ ਨੇ ਐਮਫਿਲ ਵਿੱਚ ਦਾਖ਼ਲਾ ਲੈ ਲਿਆ।

ਜਦੋਂ NDTV ਇੰਡੀਆ ਲਾਂਚ ਕੀਤਾ ਗਿਆ, ਤਾਂ ਉਸਨੂੰ ਡੈਸਕ ਨੌਕਰੀ ਦਿੱਤੀ ਗਈ।