ਦੇਸ਼ ਦੀ ਪਹਿਲੀ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਤੋਂ ਲੈ ਕੇ ਸੁਸ਼ਮਿਤਾ ਨੇ ਸਿਨੇਮਾ ਦੀ ਦੁਨੀਆ 'ਚ ਆਪਣਾ ਵੱਖਰਾ ਨਾਂਅ ਬਣਾਇਆ।

ਸੁਸ਼ਮਿਤਾ ਸੇਨ ਨੇ 18 ਸਾਲ ਦੀ ਉਮਰ 'ਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ।

ਖਿਤਾਬ ਜਿੱਤਣ ਮਗਰੋਂ ਜਦੋਂ ਸੁਸ਼ਮਿਤਾ ਵਾਪਿਸ ਦੇਸ਼ ਆਈ ਤਾਂ ਉਸ ਨੂੰ ਡਾਇਰੈਕਟਰ ਮਹੇਸ਼ ਭੱਟ ਨੇ ਪਹਿਲੀ ਫਿਲਮ ਦਾ ਆਫ਼ਰ ਦਿੱਤਾ।

ਇਸ ਤੋਂ ਬਾਅਦ ਉਹ 1996 'ਚ ਫਿਲਮ 'ਦਸਤਕ' 'ਚ ਪਹਿਲੀ ਵਾਰ ਵੱਡੇ ਪਰਦੇ 'ਤੇ ਨਜ਼ਰ ਆਈ।

ਫਿਰ 1999 'ਚ ਡੇਵਿਡ ਧਵਨ ਦੀ ਫਿਲਮ ''ਬੀਵੀ ਨੰਬਰ 1'' ਨੇ ਸੇਨ ਦੀ ਕਿਸਮਤ ਬਦਲ ਦਿੱਤੀ।

1999 'ਚ ਹੀ ਸੁਸ਼ਮਿਤਾ ਫਿਲਮ 'ਸਿਰਫ ਤੁਮ' 'ਚ ਨਜ਼ਰ ਆਈ, ਜਿਸ ਦਾ ਗੀਤ 'ਦਿਲਬਰ ਦਿਲਬਰ' ਕਾਫੀ ਮਸ਼ਹੂਰ ਹੋਇਆ।

ਇਸ ਤੋਂ ਬਾਅਦ ਸ਼ੁਸਮਿਤਾ ਦੀ ਪ੍ਰਸਿੱਧੀ ਵੀ ਵਧੀ ਤੇ ਉਹ ਕਈ ਫਿਲਮਾਂ ਦਾ ਹਿੱਸਾ ਬਣੀ।

ਸਾਲ 2004 'ਚ ਸ਼ਾਹਰੁਖ ਖ਼ਾਨ ਦੇ ਨਾਲ 'ਮੈਂ ਹੂੰ ਨਾ' 'ਚ ਸੁਸ਼ਮਿਤਾ ਦੇ ਕੈਮਿਸਟਰੀ ਟੀਚਰ ਦੇ ਕਿਰਦਾਰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ।

ਇਸ ਦੇ ਨਾਲ ਹੀ 2020 'ਚ ਸੁਸ਼ਮਿਤਾ ਨੇ 'ਆਰਿਆ' ਨਾਲ OTT 'ਤੇ ਡੈਬਿਊ ਕੀਤਾ, ਜਿਸ 'ਚ ਉਸ ਦੇ ਕਿਰਦਾਰ ਨੂੰ ਬਹੁਤ ਪਸੰਦ ਕੀਤਾ ਗਿਆ।

ਐਕਟਰਸ ਸੁਸ਼ਮਿਤਾ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।

ਇਸ ਦੇ ਨਾਲ ਹੀ ਹਾਲ ਹੀ ਵਿੱਚ ਸਾਬਕਾ ਆਈਪੀਐਲ ਚੇਅਰਮੈਨ ਅਤੇ ਕਮਿਸ਼ਨਰ ਲਲਿਤ ਮੋਦੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਹ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।

ਇਸ ਤੋਂ ਪਹਿਲਾਂ ਸੁਸ਼ਮਿਤਾ ਅਤੇ ਰੋਹਮਨ ਸ਼ਾਲ ਢਾਈ ਸਾਲ ਤੱਕ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹੇ।

ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਕੇ ਸੁਸ਼ਮਿਤਾ ਨੇ ਆਪਣੇ ਬ੍ਰੇਕਅੱਪ ਦੀ ਖ਼ਬਰ ਵੀ ਦਿੱਤੀ।