CNG ਵਾਹਨ ਦੇਸ਼ 'ਚ ਬਹੁਤ ਜ਼ਿਆਦਾ ਚਲ ਰਹੇ ਹਨ ਤੇ EV ਸੈਗਮੈਂਟ 'ਚ ਮੋਹਰੀ ਬਣਨ ਤੋਂ ਬਾਅਦ Tata Motors ਨੇ ਆਪਣੀ ਨਵੀਂ CNG ਕਾਰ Tata NRG i-CNG ਲਾਂਚ ਕੀਤੀ ਹੈ।

Tata NRG i-CNG ਦੀ ਸ਼ੁਰੂਆਤੀ ਕੀਮਤ ਕਾਰ ਦੇ ਪੈਟਰੋਲ ਮਾਡਲ ਤੋਂ 90,000 ਰੁਪਏ ਜ਼ਿਆਦਾ ਹੈ।

Tata NRG i-CNG ਕਾਰ ਦਾ CNG ਵਰਜਨ ਦੋ ਟ੍ਰਿਮਾਂ  XT ਅਤੇ XZ ਵਿੱਚ ਉਪਲਬਧ ਹੈ -XT ਦੀ ਕੀਮਤ 7.40 ਲੱਖ ਰੁਪਏ ਅਤੇ XZ ਦੀ ਕੀਮਤ 7.80 ਲੱਖ ਰੁਪਏ ਹੈ।

Tata Tiago NRG ਕਾਰ 'ਚ ਬਲੈਕ ਰੂਫ, ਬਲੈਕ ORVM, ਰੂਫ ਰੇਲਜ਼, ਫੌਗ ਲਾਈਟਾਂ ਅਤੇ ਡਿਊਲ-ਟੋਨ ਅਲੌਏ ਵ੍ਹੀਲ ਵੀ ਹਨ।

NRG ਦੇ CNG- ਕਲਾਉਡੀ ਗ੍ਰੇ, ਫਾਇਰ ਰੈੱਡ, ਪੋਲਰ ਵ੍ਹਾਈਟ ਅਤੇ ਫੋਰੈਸਟਾ ਗ੍ਰੀਨ ਇਨ੍ਹਾਂ ਰੰਗਾਂ 'ਚ ਉਪਲਬਧ ਹੈ।

Tata Tiago NRG i-CNG ਵਿੱਚ 1.2-ਲੀਟਰ ਰੇਵੋਟ੍ਰੋਨ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 72 bhp ਦੀ ਪਾਵਰ ਅਤੇ 95 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ।

Tiago NRG i-CNG ਸਟੈਂਡਰਡ 5-ਸਪੀਡ ਮੈਨੂਅਲ ਗਿਅਰਬਾਕਸ ਦੇ ਨਾਲ ਆਉਂਦੀ ਹੈ, ਜਦੋਂ ਕਿ ਪੈਟਰੋਲ ਵਰਜ਼ਨ 'ਚ AMT ਮਿਲਦਾ ਹੈ। ਇਸ 'ਚ 60-ਲੀਟਰ ਦੀ ਸਮਰੱਥਾ ਵਾਲਾ CNG ਟੈਂਕ ਮਿਲਦਾ ਹੈ।

ਇਸਦੇ ਦੋਵੇਂ ਵੇਰੀਐਂਟ ਵਿੱਚ ਦੋਹਰੀ ਏਅਰਬੈਗਸ, EBD, ਕਾਰਨਰ ਸਟੇਬਿਲਟੀ ਕੰਟਰੋਲ, ABS ਦੇ ਨਾਲ ਰਿਅਰ ਪਾਰਕਿੰਗ ਅਸਿਸਟੈਂਸ ਸੈਂਸਰ ਹਨ।

ਇਸ ਦੇ ਕੈਬਿਨ ਅਤੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਹ ਆਲ-ਬਲੈਕ ਥੀਮ ਦੇ ਨਾਲ ਆਉਂਦਾ ਹੈ।

ਇਸ 'ਚ ਸਮਾਰਟਫੋਨ ਕਨੈਕਟੀਵਿਟੀ ਦੇ ਨਾਲ 7.0-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, 8-ਸਪੀਕਰ ਆਡੀਓ ਸਿਸਟਮ, ਸਟੀਅਰਿੰਗ-ਮਾਊਂਟਡ ਆਡੀਓ ਕੰਟਰੋਲ ਸ਼ਾਮਲ ਹੈ।

ਇਸ 'ਚ ਇੱਕ ਪੂਰਾ ਡਿਜੀਟਲ ਇੰਸਟਰੂਮੈਂਟ ਕਲੱਸਟਰ, ਐਂਡਰੌਇਡ ਆਟੋ ਅਤੇ ਐਪਲ ਕਾਰਪਲੇ ਸਪੋਰਟ, ਰਿਅਰ ਵਾਸ਼ ਵਾਈਪਰ, ਕੂਲਡ ਗਲੋਵਬਾਕਸ, ਉਚਾਈ-ਅਡਜਸਟੇਬਲ ਡਰਾਈਵਰ ਸੀਟ ਮਿਲਦੀ ਹੈ।