ਟਮਾਟਰ ਭਲਾਂ ਹੀ ਮੌਜੂਦਾ ਸਮੇਂ 'ਚ ਮਹਿੰਗਾ ਹੈ, ਪਰ ਇਹ ਮੈਮੋਰੀ ਤੇਜ ਕਰਨ 'ਚ ਬਹੁਤ ਹੀ ਫਾਇਦੇਮੰਦ ਹੈ ਤਾਂ ਇਸ ਲਈ ਟਮਾਟਰ ਜ਼ਰੂਰ ਖਾਓ।ਟਮਾਟਰ 'ਚ ਮੌਜੂਦ ਐਂਟੀਆਕਸੀਡੇਂਟਸ ਨਾਮ ਦਿਮਾਗ ਤੇਜ ਹੁੰਦਾ ਹੈ

ਅਖਰੋਟ 'ਚ ਪ੍ਰੋਟੀਨ ਤੇ ਫੈਟ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ, ਜਿਸਦੇ ਸੇਵਨ ਨਾਲ ਦਿਮਾਗ ਤੇਜ ਹੁੰਦਾ ਹੈ।ਅਖਰੋਟ ਦਾ ਸ਼ੇਪ ਵੀ ਦਿਮਾਗ ਦੀ ਤਰ੍ਹਾਂ ਹੀ ਹੁੰਦਾ ਹੈ।

ਜਾਮੁਣ ਖਾਣ ਨਾਲ ਵੀ ਦਿਮਾਗ ਵਧਦਾ ਹੈ, ਇਹ ਰਿਸਰਚ 'ਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਹਫਤੇ 'ਚ 2 ਵਾਰ ਜਾਮੁਣ ਖਾਣ ਨਾਲ ਦਿਮਾਗ ਕਾਫੀ ਤੇਜ ਹੁੰਦਾ ਹੈ।ਇਸ ਲਈ, ਆਪਣੀ ਡਾਈਟ 'ਚ ਜਾਮੁਣ ਜ਼ਰੂਰ ਸ਼ਾਮਿਲ ਕਰੋ।ਅਜੇ ਤਾਂ ਜਾਮੁਣ ਦਾ ਸੀਜ਼ਨ ਚੱਲ ਰਿਹਾ ਹੈ।

ਡਾਰਕ ਚਾਕਲੇਟ 'ਚ ਫਲੇਵੋਨੋਇਡਸ ਤੇ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ, ਜੋ ਦਿਮਾਗ ਦੇ ਫੋਕਸ ਨੂੰ ਵਧਾਉਣ ਦਾ ਕੰਮ ਕਰਦਾ ਹੈ।

ਹਰੀਆਂ ਸਬਜ਼ੀਆਂ ਦਿਮਾਗ ਨੂੰ ਤੇਜ ਕਰਨ ਲਈ ਬਹੁਤ ਜ਼ਰੂਰੀ ਹਨ।ਤੁਸੀਂ ਖਾਣੇ 'ਚ ਪਾਲਕ ਤੇ ਬ੍ਰੋਕਲੀ ਵਰਗੀਆਂ ਹਰੀਆਂ ਸਬਜ਼ੀਆਂ ਨੂੰ ਸ਼ਾਮਿਲ ਕਰ ਸਕਦੇ ਹਾਂ, ਜਿਨ੍ਹਾਂ 'ਚ ਬੀਟਾ ਕੈਰਾਟਿਨ ਪਾਇਆ ਜਾਂਦਾ ਹੈ।ਜਿਸ ਨਾਲ ਬ੍ਰੇਨ ਪਾਵਰ ਵੱਧਦਾ ਹੈ।

ਆਂਡੇ 'ਚ ਵਿਟਾਮਿਨ ਬੀ ਪ੍ਰਚੂਰ ਮਾਤਰਾ 'ਚ ਪਾਇਆ ਜਾਂਦਾ ਹੈ।ਜੋ ਮੋਮੈਰੀ ਵਧਾਉਣ ਦੇ ਲਈ ਬੇਹਦ ਹੀ ਜ਼ਰੂਰੀ ਹੈ, ਇਸ ਲਈ ਦਿਮਾਗ ਤੇਜ ਕਰਨ ਦੇ ਲਈ ਆਂਡੇ ਦਾ ਸੇਵਨ ਕਰਨਾ ਚਾਹੀਦਾ।

ਦਿਮਾਗ ਤੇਜ਼ ਕਰਨ ਲਈ ਕੱਦੂ ਦੇ ਬੀਜ ਕਾਫੀ ਫਾਇਦੇਮੰਦ ਹੈ।ਕੱਦੂ ਦੇ ਵਿਚਾਲੇ 'ਚ ਪਾਇਆ ਜਾਣ ਵਾਲਾ ਜ਼ਿੰਕ ਮੈਮੋਰੀ ਵਧਾਉਣ 'ਚ ਕਾਫੀ ਮਦਦ ਕਰਦਾ ਹੈ।

ਹਲਦੀ ਦੇ ਅੰਦਰ ਕਰਕਯੂਨਿਮ ਨਾਮਕ ਕੈਮੀਕਲ ਪਾਇਆ ਜਾਂਦਾ ਹੈ ਜੋ ਬ੍ਰੇਨ ਸੈਲਸ ਨੂੰ ਐਕਟਿਵ ਕਰਦਾ ਹੈ ਤੇ ਦਿਮਾਗ ਤਾਂ ਤੇਜ ਕਰਨ 'ਚ ਕਾਫੀ ਮਦਦ ਕਰਦਾ ਹੈ।

ਮੈਮੋਰੀ ਵਧਾਉਣ ਲਈ ਆਪਣੀ ਡਾਈਟ 'ਚ ਹਰਬਲ ਟੀ ਨੂੰ ਸ਼ਾਮਿਲ ਕਰ ਸਕਦੇ ਹੋ।ਦਿਮਾਗ ਤੇਜ਼ ਕਰਨ ਦੇ ਲਈ ਹਲਦੀ, ਪਿਪਰਮਿੰਟ, ਅਦਰਕ ਵਾਲੀ ਚਾਹ ਦਾ ਸੇਵਨ ਕਰੋ

ਦਿਮਾਗ ਦੀ ਕਾਰਜਸਮਰੱਥਾ ਵਧਾਉਣ ਦੇ ਲਈ ਸਾਲਮਨ ਮਛਲੀ ਕਾਫੀ ਫਾਇਦੇਮੰਦ ਹੈ।ਇਸ 'ਚ ਪਾਇਆ ਜਾਣ ਵਾਲਾ ਓਮੇਗਾ-3 ਫੈਟੀ ਐਸਿਡ ਮੈਮੋਰੀ ਬੂਸਟ ਕਰਨ ਲਈ ਬੇਹਦ ਬਿਹਤਰ ਹੈ।