ਫਰਾਂਸੀਸੀ ਸੀਰੀਅਲ ਕਿਲਰ ਚਾਰਲਸ ਸੋਭਰਾਜ ਨੇਪਾਲ ਦੀ ਜੇਲ੍ਹ ਤੋਂ ਰਿਹਾਅ ਹੋਣ ਵਾਲਾ ਹੈ। ਉਹ ‘ਬਿਕਨੀ ਕਿਲਰ’ ਦੇ ਨਾਮ ਨਾਲ ਵੀ ਮਸ਼ਹੂਰ ਹੈ।

ਨੇਪਾਲ ਦੀ ਸੁਪਰੀਮ ਕੋਰਟ ਨੇ 19 ਸਾਲ ਜੇਲ 'ਚ ਬਿਤਾਉਣ ਤੋਂ ਬਾਅਦ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ।

ਚਾਰਲਸ ਦੋ ਅਮਰੀਕੀ ਸੈਲਾਨੀਆਂ ਦੀ ਹੱਤਿਆ ਦੇ ਦੋਸ਼ 'ਚ 2003 ਤੋਂ ਨੇਪਾਲ 'ਚ ਕੈਦ ਹੈ।

ਅਦਾਲਤ ਨੇ ਉਸ ਦੀ ਰਿਹਾਈ ਦੇ 15 ਦਿਨਾਂ ਦੇ ਅੰਦਰ ਦੇਸ਼ ਨਿਕਾਲੇ ਦਾ ਹੁਕਮ ਵੀ ਦਿੱਤਾ ਹੈ।

ਉਸ ‘ਤੇ 1975 ‘ਚ ਨੇਪਾਲ ‘ਚ ਦਾਖਲ ਹੋਣ ਲਈ ਜਾਅਲੀ ਪਾਸਪੋਰਟ ਦੀ ਵਰਤੋਂ ਕੀਤੀ।

ਅਮਰੀਕੀ ਨਾਗਰਿਕ ਕੋਨੀ ਜੋ ਬ੍ਰੌਂਜਿਚ (29) ਤੇ ਉਸ ਦੀ ਕੈਨੇਡੀਅਨ ਪ੍ਰੇਮਿਕਾ ਲੌਰੇਂਟ ਕੈਰੀਅਰ (26) ਦੀ ਹੱਤਿਆ ਕਰਨ ਦਾ ਦੋਸ਼ ਸੀ।

1 ਸਤੰਬਰ 2003 ਨੂੰ, ਇੱਕ ਅਖਬਾਰ 'ਚ ਉਸਦੀ ਫੋਟੋ ਛੱਪਣ ਤੋਂ ਬਾਅਦ ਉਸਨੂੰ ਨੇਪਾਲ 'ਚ ਇੱਕ ਕੈਸੀਨੋ ਦੇ ਬਾਹਰ ਦੇਖਿਆ ਗਿਆ।

ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲੀਸ ਨੇ ਉਸ ਖ਼ਿਲਾਫ਼ 1975 'ਚ ਕਾਠਮੰਡੂ ਤੇ ਭਗਤਪੁਰ 'ਚ ਕਤਲ ਦੇ ਦੋ ਵੱਖ-ਵੱਖ ਕੇਸ ਦਰਜ ਕੀਤੇ।

ਸੁਪਰੀਮ ਕੋਰਟ ਨੇ 2010 'ਚ ਕਾਠਮੰਡੂ ਜ਼ਿਲ੍ਹਾ ਅਦਾਲਤ ਵੱਲੋਂ ਉਸ ਨੂੰ ਸੁਣਾਈ ਗਈ, ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ।

ਚਾਰਲਸ ਸੋਭਰਾਜ ‘ਤੇ ਬਾਲੀਵੁੱਡ ‘ਚ ’ਮੈਂ’ ਔਰ ਚਾਰਲਸ’ ਨਾਂ ਦੀ ਫਿਲਮ ਵੀ ਬਣੀ ਹੈ।

ਉਹ 1986 ਵਿੱਚ ਤਿਹਾੜ ਜੇਲ੍ਹ ਵਿੱਚੋਂ ਵੀ ਫਰਾਰ ਹੋ ਗਿਆ ਸੀ। ਬਾਅਦ 'ਚ ਜਦੋਂ ਉਹ ਫੜਿਆ ਗਿਆ ਤਾਂ ਉਸ ਨੇ ਸਜ਼ਾ ਪੂਰੀ ਕੀਤੀ ਤੇ ਫਰਾਂਸ ਚਲਾ ਗਿਆ।