ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਨੇ 301 ਫਿਲਮਾਂ 'ਚ ਕੰਮ ਕੀਤਾ ਹੈ, ਜਿਨ੍ਹਾਂ 'ਚੋਂ ਉਨ੍ਹਾਂ ਦੀਆਂ ਲਗਭਗ 93 ਫਿਲਮਾਂ ਸੁਪਰਹਿੱਟ ਰਹੀਆਂ ਹਨ।

ਬਾਲੀਵੁੱਡ ਅਭਿਨੇਤਾ ਜਤਿੰਦਰ ਨੇ ਆਪਣੇ ਕਰੀਅਰ 'ਚ 209 ਫਿਲਮਾਂ 'ਚ ਕੰਮ ਕੀਤਾ, ਜਿਨ੍ਹਾਂ 'ਚੋਂ 69 ਬਾਕਸ ਆਫਿਸ 'ਤੇ ਸੁਪਰਹਿੱਟ ਸਾਬਤ ਹੋਈਆਂ।

ਅਮਿਤਾਭ ਬੱਚਨ ਦੀਆਂ 154 ਫਿਲਮਾਂ 'ਚੋਂ 63 ਫਿਲਮਾਂ ਬਾਕਸ ਆਫਿਸ 'ਤੇ ਬਲਾਕਬਸਟਰ ਸਾਬਤ ਹੋਈਆਂ ਹਨ।

ਆਪਣੀ ਲੁੱਕ ਅਤੇ ਐਕਸ਼ਨ ਨਾਲ ਹਸੀਨਾਵਾਂ ਦੇ ਹੋਸ਼ ਉਡਾਉਣ ਵਾਲੇ ਮਿਥੁਨ ਚੱਕਰਵਰਤੀ 268 ਫਿਲਮਾਂ 'ਚ ਬਤੌਰ ਲੀਡ ਐਕਟਰ ਨਜ਼ਰ ਆ ਚੁੱਕੇ ਹਨ, ਜਿਨ੍ਹਾਂ 'ਚੋਂ ਉਨ੍ਹਾਂ ਦੀਆਂ 58 ਫਿਲਮਾਂ ਬਾਕਸ ਆਫਿਸ 'ਤੇ ਸੁਪਰਹਿੱਟ ਰਹੀਆਂ ਹਨ।

ਬਾਲੀਵੁੱਡ ਦੇ ਪਹਿਲੇ ਸੁਪਰਸਟਾਰ ਰਾਜੇਸ਼ ਖੰਨਾ ਨੇ ਹੁਣ ਤੱਕ ਲਗਭਗ 126 ਫਿਲਮਾਂ 'ਚ ਕੰਮ ਕੀਤਾ ਹੈ, ਜਿਨ੍ਹਾਂ 'ਚੋਂ ਉਨ੍ਹਾਂ ਦੀਆਂ 57 ਫਿਲਮਾਂ ਸੁਪਰਹਿੱਟ ਸਾਬਤ ਹੋਈਆਂ ਹਨ।

ਐਕਸ਼ਨ ਸਟਾਰ ਅਕਸ਼ੇ ਕੁਮਾਰ ਨੇ ਆਪਣੇ 30 ਸਾਲਾਂ ਦੇ ਕਰੀਅਰ ਵਿੱਚ 130 ਤੋਂ ਵੱਧ ਫਿਲਮਾਂ ਕੀਤੀਆਂ ਹਨ। ਇਨ੍ਹਾਂ 'ਚੋਂ 43 ਫਿਲਮਾਂ ਸੁਪਰਹਿੱਟ ਸਾਬਤ ਹੋਈਆਂ ਹਨ।

ਖਬਰਾਂ ਮੁਤਾਬਕ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੇ ਆਪਣੇ ਕਰੀਅਰ 'ਚ 80 ਤੋਂ ਜ਼ਿਆਦਾ ਫਿਲਮਾਂ ਕੀਤੀਆਂ ਹਨ, ਜਿਨ੍ਹਾਂ 'ਚੋਂ 40 ਤੋਂ ਜ਼ਿਆਦਾ ਫਿਲਮਾਂ ਸੁਪਰਹਿੱਟ ਰਹੀਆਂ ਹਨ।

ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਨੇ ਆਪਣੇ ਕਰੀਅਰ 'ਚ 127 ਫਿਲਮਾਂ 'ਚ ਕੰਮ ਕੀਤਾ ਹੈ, ਜਿਨ੍ਹਾਂ 'ਚੋਂ ਰਿਸ਼ੀ ਦੀਆਂ 35 ਫਿਲਮਾਂ ਬਾਕਸ ਆਫਿਸ 'ਤੇ ਸੁਪਰਹਿੱਟ ਸਾਬਤ ਹੋਈਆਂ ਹਨ।

ਅਭਿਨੇਤਾ ਵਿਨੋਦ ਖੰਨਾ ਨੇ ਆਪਣੇ ਕਰੀਅਰ 'ਚ 131 ਫਿਲਮਾਂ 'ਚ ਕੰਮ ਕੀਤਾ ਹੈ, ਜਿਨ੍ਹਾਂ 'ਚੋਂ ਉਨ੍ਹਾਂ ਦੀਆਂ 44 ਫਿਲਮਾਂ ਸੁਪਰਹਿੱਟ ਸਾਬਤ ਹੋਈਆਂ ਹਨ।

ਦਿਲੀਪ ਕੁਮਾਰ ਨੇ ਆਪਣੇ ਕਰੀਅਰ 'ਚ 57 ਫਿਲਮਾਂ ਕੀਤੀਆਂ ਹਨ, ਜਿਨ੍ਹਾਂ 'ਚੋਂ ਉਨ੍ਹਾਂ ਦੀਆਂ 34 ਫਿਲਮਾਂ ਸੁਪਰਹਿੱਟ ਸਾਬਤ ਹੋਈਆਂ ਹਨ।

ਜਿੱਥੇ ਅਭਿਨੇਤਾ ਸ਼ਾਹਰੁਖ ਖਾਨ ਨੇ ਆਪਣੇ ਕਰੀਅਰ 'ਚ ਹੁਣ ਤੱਕ 106 ਫਿਲਮਾਂ ਕੀਤੀਆਂ ਹਨ, ਉਥੇ ਹੀ ਸ਼ਾਹਰੁਖ ਦੀਆਂ 61 ਫਿਲਮਾਂ ਸੁਪਰਹਿੱਟ ਸਾਬਤ ਹੋਈਆਂ ਹਨ।