ਵਾਮਿਕਾ ਦਾ ਕਹਿਣਾ ਹੈ ਕਿ ਉਹ ਉਦੋਂ ਤੋਂ ਹੀ ਪੀਰੀਅਡ ਡਰਾਮਿਆਂ ਦੀ ਪ੍ਰਸ਼ੰਸਕ ਹੈ, ਜਦੋਂ ਉਸ ਨੂੰ ਲੜੀਵਾਰ ਦੀ ਪੇਸ਼ਕਸ਼ ਹੋਈ ਤਾਂ ਉਹ ਤੁਰੰਤ ਇਸ ਨੂੰ ਕਰਨ ਲਈ ਰਾਜ਼ੀ ਹੋ ਗਈ
ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2007 ਵਿੱਚ ਕਰੀਨਾ ਕਪੂਰ ਦੀ ਫਿਲਮ 'ਜਬ ਵੀ ਮੈਟ' ਨਾਲ ਕੀਤੀ ਸੀ ਅਤੇ ਹੁਣ ਤੱਕ ਕਈ ਪੰਜਾਬੀ, ਹਿੰਦੀ ਅਤੇ ਦੱਖਣ ਭਾਰਤੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ।
ਇਸ ਸ਼ੋਅ ਬਾਰੇ ਵਾਮਿਕਾ ਗੱਬੀ ਦਾ ਕਹਿਣਾ ਹੈ, 'ਇਸ ਲੜੀਵਾਰ ਵਿੱਚ ਮੈਂ ਭਾਰਤੀ ਸਿਨੇਮਾ ਦੇ ਸੁਨਹਿਰੀ ਦੌਰ ਦੀ ਇੱਕ ਅਭਿਨੇਤਰੀ ਦੀ ਭੂਮਿਕਾ ਨਿਭਾ ਰਹੀ ਹਾਂ
ਦੋਂ ਇਸ ਸ਼ੋਅ ਦੀ ਪੇਸ਼ਕਸ਼ ਆਈ ਤਾਂ ਮੈਂ ਇਸ ਮੌਕੇ ਨੂੰ ਗੁਆਏ ਬਿਨਾਂ ਤੁਰੰਤ ਸਵੀਕਾਰ ਕਰ ਲਿਆ। ਇਹ ਸੀਰੀਜ਼ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਦਾ ਮੌਕਾ ਸੀ।ਵਾਮਿਕਾ ਗੱਬੀ ਸ਼ੁਰੂ ਤੋਂ ਹੀ ਪੀਰੀਅਡ ਡਰਾਮਿਆਂ ਦੀ ਬਹੁਤ ਵੱਡੀ ਪ੍ਰਸ਼ੰਸਕ ਰਹੀ ਹੈ