ਰੋਜ਼ਾਨਾ ਹਰ ਸਮੇਂ ਰੋਟੀ ਖਾਣ ਨਾਲ ਸਾਡੇ ਸਰੀਰ ਨੂੰ ਬਾਕੀ ਮਿਲਣ ਵਾਲੇ ਪੋਸ਼ਕ ਤੱਤ ਨਹੀਂ ਮਿਲ ਜਾਂਦੇ ਹਨ।
ਰੋਟੀ ਖਾਣ ਨਾਲ ਸਰੀਰ 'ਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਵੱਧ ਜਾਂਦੀ ਹੈ ਤੇ ਇਸੇ ਕਾਰਨ ਸਰੀਰ ਦਾ ਭਾਰ ਵੀ ਵੱਧਣ ਲੱਗਦਾ ਹੈ।
ਦਿਨ ਭਰ ਸਿਰਫ ਰੋਟੀ ਖਾਣ ਨਾਲ ਸਾਡੇ ਬਲੱਡ 'ਚ ਸ਼ੂਗਰ ਦਾ ਲੈਵਲ ਵੱਧ ਜਾਂਦਾ ਹੈ।
ਇਸਦੇ ਇਲਾਵਾ ਕਣਕ 'ਚ ਕਾਰਬੋਹਾਈਡ੍ਰੇਟ ਪਾਇਆ ਜਾਂਦਾ ਹੈ, ਜਿਸਦੇ ਕਾਰਨ ਬੀਪੀ ਦੀ ਸਮੱਸਿਆ ਵੀ ਹੋਣ ਲੱਗਦੀ ਹੈ।
ਜੇਕਰ ਤੁਸੀਂ ਆਪਣੀ ਡਾਈਟ 'ਚ ਸਿਰਫ ਰੋਟੀ ਤੇ ਸਬਜ਼ੀ ਹੀ ਖਾਂਦੇ ਹੋ, ਚਾਵਲ ਤੇ ਸਲਾਦ ਨਹੀਂ ਖਾਂਦੇ ਹੋ ਤਾਂ ਤੁਹਾਨੂੰ ਥਕਾਣ ਹੋਣ ਲੱਗਦੀ ਹੈ।
ਇਸ ਤੋਂ ਇਲਾਵਾ ਜ਼ਿਆਦਾ ਰੋਟੀ ਖਾਣ ਨਾਲ ਸਾਡੇ ਸਰੀਰ 'ਚ ਗਰਮੀ ਵੀ ਵੱਧਣ ਲੱਗਦੀ ਹੈ ਤੇ ਸਰੀਰ ਨੂੰ ਪਸੀਨਾ ਕਾਫੀ ਆਉਂਦਾ ਹੈ।
ਇਸੇ ਕਾਰਨ ਸਾਡੇ ਸਰੀਰ 'ਚ ਪਾਣੀ ਦੀ ਕਮੀ ਵੀ ਹੋਣ ਲੱਗਦੀ ਹੈ।
ਜ਼ਿਆਦਾ ਰੋਟੀ ਖਾਣ ਨਾਲ ਲੋਅ ਮਸਲਸ ਮਾਸ ਹੋ ਜਾਂਦਾ ਹੈ।ਜਿਸ ਕਾਰਨ ਤੁਹਾਡੇ ਸਰੀਰ ਦੇ ਮਸਲ ਤੁਹਾਡੀ ਉਮਰ ਦੇ ਹਿਸਾਬ ਤੋਂ ਘੱਟ ਹੁੰਦੀ ਹੈ।