ਅੱਜਕੱਲ੍ਹ ਹੇਅਰਫਾਲ ਇਕ ਆਮ ਸਮੱਸਿਆ ਬਣ ਚੁੱਕੀ ਹੈ, ਜਿਸ ਤੋਂ ਕਾਫੀ ਯੰਗ ਏਜ਼ ਗਰੁੱਪ ਦੇ ਲੋਕ ਪ੍ਰੇਸ਼ਾਨ ਹਨ।
ਘੱਟ ਉਮਰ 'ਚ ਵਾਲ ਝੜਦੇ ਰਹਿਣਾ ਜਲਦ ਗੰਜ਼ੇਪਣ ਦਾ ਸ਼ਿਕਾਰ ਹੋਣਾ ਪੈਂਦਾ ਹੈ
ਅਜਿਹੇ ਹਾਲਾਤ 'ਚ ਤੁਸੀਂ ਸਮੇਂ ਤੋਂ ਪਹਿਲਾਂ ਵਧੇਰੇ ਉਮਰ ਦੇ ਦਿਸਣ ਲੱਗਦੇ ਹੋ
ਜੇਕਰ ਤੁਸੀਂ ਨਹੀਂ ਚਾਹੁੰਦੇ ਹੋ ਕਿ ਜ਼ਿੰਦਗੀ 'ਚ ਕਦੇ ਗੰਜ਼ੇਪਣ ਦਾ ਸ਼ਿਕਾਰ ਹੋਣਾ ਪਵੇ ਤਾਂ ਇਸਦੀ ਅਸਲ ਵਜ੍ਹਾ ਜਾਣਨਾ ਜ਼ਰੂਰੀ ਹੈ
ਹੇਅਰਫਾਲ ਤੋਂ ਬਚਣ ਲਈ ਐਕਸਪਰਟਸ 3 ਚੀਜ਼ਾਂ ਨੂੰ ਹਮੇਸ਼ਾ ਦੇ ਲਈ ਛੱਡਣ ਦੀ ਸਲਾਹ ਦਿੰਦੇ ਹਨ
ਪ੍ਰੋਸੈਸਡ ਫੂਡ: ਅੱਜਕਲ੍ਹ ਡੱਬਾਬੰਦ ਤੇ ਪ੍ਰੋਸੈਸਡ ਫੂਡ ਦਾ ਚਲਨ ਕਾਫੀ ਵੱਧ ਗਿਆ ਹੈ।ਪਰ ਇਹ ਚੀਜ਼ਾਂ ਵਾਲਾਂ ਦੀਆਂ ਜੜ੍ਹਾਂ 'ਚ ਬਲੱਡ ਫਲੋ ਨੂੰ ਘੱਟ ਕਰ ਦਿੰਦੀ ਹੈ।ਜਿਸ ਨਾਲ ਹੇਅਰਫਾਲ ਦਾ ਸਾਹਮਣਾ ਕਰਨਾ ਪੈਂਦਾ ਹੈ
ਰੈਡ ਮੀਟ ਭਾਵੇਂ ਮੀਟ ਪ੍ਰੋਟੀਨ ਦਾ ਇਕ ਰਿਚ ਸੋਰਸ ਹੈ ਪਰ ਜੇਕਰ ਇਸਦਾ ਵਧੇਰੇ ਸੇਵਨ ਕਰੋਗੇ ਤਾਂ ਵਾਲ ਕਮਜ਼ੋਰ ਤੇ ਪਤਲੇ ਹੋ ਜਾਣਗੇ।ਫਿਰ ਹੇਅਰਫਾਲ ਦੀ ਸਮੱਸਿਆ ਪੈਦਾ ਹੋਵੇਗੀ।
ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਮਿੱਠੀਆਂ ਚੀਜ਼ਾਂ ਸਾਨੂੰ ਆਕਰਸ਼ਿਤ ਕਰਦੀਆਂ ਹਨ, ਪਰ ਇਹ ਸਾਡੇ ਵਾਲਾਂ ਨੂੰ ਕਾਫੀ ਨੁਕਸਾਨ ਪਹੁੰਚਾਉਂਦੀਆਂ ਹਨ।
ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਸਾਡੇ ਖਾਣ ਪੀਣ ਦੀਆਂ ਬੁਰੀਆਂ ਆਦਤਾਂ ਹੀ ਗੰਜੇਪਣ ਦੀ ਤਰਫ ਢਕੇਲ ਦਿੰਦੀਆਂ ਹਨ।ਇਸ ਲਈ ਹੈਲਦੀ ਡਾਈਟ ਨੂੰ ਹੀ ਚੁਣੋ।
ਇਸ ਤੋਂ ਇਲਾਵਾ ਵਾਲਾਂ ਦੀ ਚੰਗੀ ਸਿਹਤ ਲਈ ਦਿਨਭਰ 8 ਘੰਟੇ ਦੀ ਨੀਂਦ ਜ਼ਰੂਰ ਲਓ।ਨਹੀਂ ਤਾਂ ਵਾਲ ਤੇਜ਼ੀ ਨਾਲ ਝੜ ਸਕਦੇ ਹਨ।