ਜ਼ਿਆਦਾਤਰ ਮਾਮਲਿਆਂ 'ਚ ਓਵਰਹੀਟ ਕਾਰਨ ਫ਼ੋਨ ਫੱਟਦਾ ਹੈ।
ਕੁਝ ਗੱਲਾਂ ਦਾ ਖਿਆਲ ਰੱਖ ਕੇ ਤੁਸੀਂ ਆਸਾਨੀ ਨਾਲ ਓਵਰਹੀਟਿੰਗ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਜਦੋਂ ਫ਼ੋਨ ਬਹੁਤ ਜ਼ਿਆਦਾ ਗਰਮੀ 'ਚ ਹੈ ਤੇ ਸਨਲਾਈਟ 'ਚ ਰਹਿੰਦਾ ਹੈ, ਤਾਂ ਫੋਨ ਦਾ ਤਾਪਮਾਨ ਵੱਧ ਜਾਂਦਾ ਹੈ।ਇਸਦਾ ਕਾਰਨ ਵਾਤਾਵਰਨ ਤੇ ਡਾਇਰੈਕਟ ਸਨਲਾਈਟ ਦੀ ਗਰਮੀ ਹੈ, ਜਿਸ ਨਾਲ ਫੋਨ ਦੇ ਕੰਪੋਨੇਂਟਸ ਗਰਮ ਹੁੰਦੇ ਹਨ।
ਜਦੋਂ ਅਸੀਂ ਫ਼ੋਨ ਨੂੰ ਚਾਰਜ ਕਰਦੇ ਹਾਂ, ਤਾਂ ਉਹ ਹੀਟਿੰਗ ਉਤਪੰਨ ਕਰਦਾ ਹੈ।ਖਾਸਕਰ, ਜਦੋਂ ਅਸੀਂ ਫਾਸਟ ਚਾਰਜ਼ਰ ਨਾਲ ਚਾਰਜਿੰਹ ਕਰ ਰਹੇ ਹੁੰਦੇ ਹਾਂ, ਤਾਂ ਉਹ ਹੀਟਿੰਗ ਜ਼ਿਆਦਾ ਹੁੰਦੀ ਹੈ।
ਇਸੇ ਤਰ੍ਹਾਂ, ਰੈਪਿਡ ਚਾਰਜ਼ਿੰਗ ਦੇ ਲਈ ਲੋ-ਕੁਆਲਿਟੀ ਚਾਰਜ਼ਰ ਦੀ ਵਰਤੋਂ ਵੀ ਫੋਨ ਨੂੰ ਹੀਟਿੰਗ ਕਰਨ ਦਾ ਕਾਰਨ ਬਣਦਾ ਹੈ
ਫੋਨ ਦੇ ਕੇਸ ਵੀ ਕਈ ਵਾਰ ਦੋਸ਼ੀ ਹੋ ਸਕਦੇ ਹਨ।ਜਦੋਂ ਅਸੀਂ ਫੋਨ ਨੂੰ ਚਾਰਜ ਕਰਦੇ ਸਮੇਂ ਕਵਰ ਲਗਾ ਹੁੰਦਾ ਹੈ, ਤਾਂ ਇਸ ਨਾਲ ਵੀ ਫੋਨ ਹੀਟ ਹੋ ਸਕਦਾ ਹੈ।
ਕੁਝ ਫੋਨ ਕਵਰਜ਼ ਅਜਿਹੇ ਵੀ ਆਉਂਦੇ ਹਨ ਜੋ ਹੀਟ ਨੂੰ ਬਾਹਰ ਨਹੀਂ ਛੱਡਦੇ, ਜਿਸ ਨਾਲ ਫੋਨ 'ਚ ਹੀਟਿੰਗ ਦੀ ਸਮੱਸਿਆ ਵੱਧ ਜਾਂਦੀ ਹੈ।ਜ਼ਿਆਦਾਤਰ ਮਾਮਲਿਆਂ 'ਚ ਓਵਰਹੀਟ ਕਾਰਨ ਫ਼ੋਨ ਫੱਟਦਾ ਹੈ।
ਜਦੋਂ ਡਿਵਾਇਸ ਦੀ ਬੈਟਰੀ ਖਰਾਬ ਹੋ ਜਾਂਦੀ ਹੈ, ਤਾਂ ਵੀ ਚਾਰਜ਼ਿੰਗ ਦੇ ਦੌਰਾਨ ਜਾਂ ਉਪਯੋਗ ਦੇ ਦੌਰਾਨ ਫੋਨ 'ਚ ਹੀਟਿੰਗ ਦੀ ਸਮੱਸਿਆ ਆ ਸਕਦੀ ਹੈ।
ਜਦੋਂ ਫ਼ੋਨ 'ਤੇ ਜ਼ਿਆਦਾ ਲੋਡ ਪਾਇਆ ਜਾਂਦਾ ਹੈ ਜਾਂ ਡਿਵਾਇਸ ਨੂੰ ਉਸਦੀ ਲਿਮਿਟ ਤੋਂ ਜ਼ਿਆਦਾ ਵਰਤੋਂ ਕੀਤਾ ਜਾਂਦਾ ਹੈ, ਤਾਂ ਇਸ ਨਾਲ ਫੋਨ ਦੀ ਪ੍ਰੋਸੈਸਿੰਗ ਪਾਵਰ 'ਤੇ ਅਸਰ ਪੈਂਦਾ ਹੈ।ਨਾਲ ਹੀ ਫੋਨ ਨੂੰ ਹੀਟ ਹੋਣ ਦੀ ਸਮੱਸਿਆ ਵੀ ਉਤਪੰਨ ਕਰ ਸਕਦਾ ਹੈ।
ਹਾਰਡਵੇਅਰ ਦੀ ਪ੍ਰਾਬਲਮ ਕਾਰਨ ਵੀ ਫੋਨ ਓਵਰਹੀਟ ਹੋ ਜਾਂਦਾ ਹੈ।ਪਿੱਛੇ ਕਈ ਬੈਕਗ੍ਰਾਉਂਡ ਅੇਪਸ ਚੱਲਦੇ ਰਹਿੰਦੇ ਹਨ, ਜਿਸ ਨਾਲ ਫੋਨ ਹੀਟ ਹੋਣ ਲਗਦਾ ਹੈ
ਜ਼ਿਆਦਾਤਰ ਮਾਮਲਿਆਂ 'ਚ ਓਵਰਹੀਟ ਕਾਰਨ ਫ਼ੋਨ ਫੱਟਦਾ ਹੈ।