ਅਸੀਂ ਤੁਹਾਨੂੰ 7 ਐਂਟੀ ਏਜਿੰਗ ਫੂਡਸ ਦੇ ਬਾਰੇ 'ਚ ਦੱਸ ਰਹੇ ਹਾਂ ਜਿਨ੍ਹਾਂ ਦਾ ਸੇਵਨ ਕਰਨ ਨਾਲ ਏਜਿੰਗ ਦੇ ਪ੍ਰਭਾਵ ਨੂੰ ਘੱਟ ਕਰਨ 'ਚ ਮਦਦ ਕਰ ਸਕਦਾ ਹੈ।

ਅਵੋਕੈਡੋ ਇਹ ਇਕ ਫਲ ਵਿਟਾਮਿਨ ਸੀ ਤੇ ਈ ਤੇ ਓਮੇਗਾ 3 ਫੈਟੀ ਐਸਿਡ ਵਰਗੇ ਐਂਟੀ ਏਜਿੰਗ ਪੋਸ਼ਕ ਤੱਤਾਂ ਨਾਲ ਭਰਿਆ ਹੈ।

ਪਪੀਤਾ ਫ੍ਰੀ ਰੈਡੀਕਲਸ ਨਾਲ ਹੋਣ ਵਾਲੇ ਨੁਕਸਾਨ ਨਾਲ ਲੜਨ 'ਚ ਮਦਦ ਕਰਦਾ ਹੈ ਤੇ ਏਜਿੰਗ ਦੇ ਸੰਕੇਤਾਂ 'ਚ ਡਿਲੇ ਕਰਦਾ ਹੈ

ਬਲੂਬੇਰੀਜ਼ ਵਿਟਾਮਿਨ ਏ ਤੇ ਸੀ ਨਾਲ ਭਰਪੂਰ ਹੁੰਦੇ ਹਨ ਜੋ ਤੁਹਾਡੀ ਸਕਿਨ ਨੂੰ ਸਟ੍ਰੈਸ ਤੇ ਪਾਲਯੂਸ਼ਨ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ।

ਨਟਸ ਵਿਟਾਮਿਨ ਈ ਦਾ ਇੱਕ ਵੱਡਾ ਸ੍ਰੋਤ ਹੈ, ਜੋ ਸਕਿਨ ਟਿਸ਼ੂ ਨੂੰ ਰਿਪੇਅਰ ਕਰਨ, ਸਕਿਨ ਦੀ ਨਮੀ ਬਣਾਈ ਰੱਖਣ 'ਚ ਮਦਦ ਕਰ ਸਕਦੇ ਹਨ।

ਅਨਾਰ ਸਕਿਨ 'ਚ ਕੋਲੇਜਨ ਨੂੰ ਬਣਾਏ ਰੱਖਣ 'ਚ ਮਦਦ ਕਰਦਾ ਹੈ।ਏਜਿੰਗ ਦੇ ਪ੍ਰਭਾਵਾਂ ਨੂੰ ਸਲੋ ਕਰਦਾ ਹੈ।

ਸ਼ਕਰਕੰਦ 'ਚ ਵਿਟਾਮਿਨ ਏ ਸਕਿਨ ਦੀ ਇਲਾਸਿਟਸਿਟੀ ਨੂੰ ਰਿਸਟੋਰ ਕਰਕੇ ਸਕਿਨ ਸੇਲ ਨੂੰ ਵਧਾ ਕੇ ਯੂਥਫੁਲ ਬਣਾਉਂਦਾ ਹੈ।

ਫੁੱਲਗੋਭੀ 'ਚ ਵਿਟਾਮਿਨ ਸੀ, ਕੇ, ਫਾਈਬਰ, ਤੇ ਕੋਲੇਜਨ ਬਣਾਉਣ ਦੀ ਸ਼ਕਤੀ ਪਾਈ ਜਾਂਦੀ ਹੈ।ਇਹ ਸਕਿਨ ਨੂੰ ਕੋਮਲ ਬਣਾਉਂਦਾ ਹੈ।

ਪਾਲਕ ਇਸ 'ਚ ਵਿਟਾਮਿਨ ਏ, ਸੀ, ਈ ਤੇ ਕੇ ਪਾਇਆ ਜਾਂਦਾ ਹੈ।ਇਹ ਸਕਿਨ ਨੂੰ ਡੈਮੇਜ਼ ਤੋਂ ਬਚਾਉਂਦਾ ਹੈ ਤੇ ਉਸ 'ਚ ਗਲੋ ਲਿਆਉਂਦਾ ਹੈ।