ਬੱਚਿਆਂ ਦੇ ਗ੍ਰੋਥ ਨੂੰ ਵਧਾਉਣ ਲਈ ਉਨ੍ਹਾਂ ਨੂੰ ਪ੍ਰੋਟੀਨ, ਕੈਲਸ਼ੀਅਮ ਤੇ ਵਿਟਾਮਿਨ ਨਾਲ ਭਰਪੂਰ ਚੀਜ਼ਾਂ ਖੁਆਉਣਾ ਜ਼ਰੂਰੀ ਹੈ।ਜੋ ਉਨ੍ਹਾਂ ਦੇ ਵਾਧੇ 'ਚ ਕਾਫੀ ਮਦਦ ਕਰੇਗਾ।
ਗਾਜਰ ਖਾਣ ਨਾਲ ਤੁਹਾਡਾ ਸਰੀਰ ਕਾਫੀ ਮਜ਼ਬੂਤ ਹੁੰਦਾ ਹੈ।ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਤੇ ਬੀਟਾ-ਕੈਰੋਟੀਨ ਮਿਲਦਾ ਹੈ।
ਦੁੱਧ ਬੱਚਿਆਂ ਨੂੰ ਜ਼ਰੂਰ ਦੇਣਾ ਚਾਹੀਦਾ।ਕੈਲਸ਼ੀਅਮ ਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ।ਦੁੱਧ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
ਦਹੀ 'ਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਤੇ ਪ੍ਰੋਬਾਇਓਟਿਕਸ ਭਰਪੂਰ ਮਾਤਰਾ 'ਚ ਹੁੰਦਾ ਹੈ।ਜੇਕਰ ਕਿਸੇ ਬੱਚੇ ਨੂੰ ਦਹੀਂ ਪਸੰਦ ਨਹੀਂ ਤਾਂ ਦਹੀਂ ਤੋਂ ਬਣੀਆਂ ਚੀਜ਼ਾਂ ਖਾਓ।
ਸੋਇਆਬੀਨ ਪ੍ਰੋਟੀਨ ਦਾ ਇਕ ਚੰਗਾ ਸੋਰਸ ਹੁੰਦਾ ਹੈ।ਬੱਚਿਆਂ ਨੂੰ ਤੁਸੀਂ ਸੋਇਆਬੀਨ ਨਾਲ ਤਿਆਰ ਵੱਖ ਵੱਖ ਡਿਸ਼ ਖਾਣ ਨੂੰ ਦਿਓ।
ਫਲਾਂ 'ਚ ਕਾਫੀ ਤੱਤਾਂ ਹੁੰਦੇ ਹਨ।ਜੋ ਬੱਚਿਆਂ ਦੀ ਗ੍ਰੋਥ ਦੇ ਲਈ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ।ਇਸ 'ਚ ਵਿਟਾਮਿਨ ਸੀ, ਫਾਇਬਰ ਵਰਗੇ ਕਈ ਤੱਤ ਪਾਏ ਜਾਂਦੇ ਹਨ।
ਅਖਰੋਟ, ਕਿਸ਼ਮਿਸ਼, ਕਾਜੂ ਤੇ ਪਿਸਤਾ ਬੱਚਿਆਂ ਦੀ ਸਿਹਤ ਲਈ ਕਾਫੀ ਚੰਗਾ ਹੈ।ਡ੍ਰਾਈ ਫੂ੍ਰਟਸ ਖਾਣ ਨਾਲ ਬੱਚਿਆਂ ਦਾ ਦਿਮਾਗ ਤੇਜ਼ ਹੁੰਦਾ ਹੈ।
ਬੱਚਿਆਂ ਦੇ ਗ੍ਰੋਥ ਨੂੰ ਵਧਾਉਣ ਲਈ ਉਨ੍ਹਾਂ ਨੂੰ ਪ੍ਰੋਟੀਨ, ਕੈਲਸ਼ੀਅਮ ਤੇ ਵਿਟਾਮਿਨ ਨਾਲ ਭਰਪੂਰ ਚੀਜ਼ਾਂ ਖੁਆਉਣਾ ਜ਼ਰੂਰੀ ਹੈ।ਜੋ ਉਨ੍ਹਾਂ ਦੇ ਵਾਧੇ 'ਚ ਕਾਫੀ ਮਦਦ ਕਰੇਗਾ।
ਦਾਲ 'ਚ ਕਾਫੀ ਪ੍ਰੋਟੀਨ ਦੀ ਮਾਤਰਾ ਪਾਈ ਜਾਂਦੀ ਹੈ।ਜਿਸ ਨੂੰ ਖਾਣ ਨਾਲ ਥਕਾਣ ਨਹੀਂ ਹੁੰਦੀ ਤੇ ਨਾ ਹੀ ਕਮਜ਼ੋਰੀ ਹੁੰਦੀ।
ਇੱਥੇ ਦਿੱਤੀ ਗਈ ਜਾਣਕਾਰੀ ਘਰੇਲੂ ਨੁਸਖਿਆਂ ਤੇ ਸਧਾਰਨ ਜਾਣਕਾਰੀ 'ਤੇ ਅਧਾਰਿਤ ਹੈ।ਇਸ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰੀ ਸਲਾਹ ਲਓ।ਪ੍ਰੋ ਪੰਜਾਬ ਇਸਦੀ ਪੁਸ਼ਟੀ ਨਹੀਂ ਕਰਦਾ।