ਇਸ ਸਾਲ, ਸਾਊਥ ਦੀਆਂ ਫਿਲਮਾਂ ਤੇ ਬਾਲੀਵੁੱਡ ਫਿਲਮਾਂ ਵਿਚਕਾਰ ਜ਼ਬਰਦਸਤ ਮੁਕਾਬਲਾ ਰਿਹਾ। 

ਹਾਲਾਂਕਿ ਕੁਝ ਬਾਲੀਵੁੱਡ ਫਿਲਮਾਂ ਨੇ ਬਾਕਸ ਆਫਿਸ 'ਤੇ ਸਫਲਤਾ ਵੀ ਹਾਸਲ ਕੀਤੀ।

ਇਸ ਦੇ ਨਾਲ ਹੀ ਸਾਊਥ ਦੀਆਂ ਮਸ਼ਹੂਰ ਹਸਤੀਆਂ ਵੀ ਬਾਲੀਵੁੱਡ ਸਿਤਾਰਿਆਂ 'ਤੇ ਭਾਰੀ ਪਈਆਂ।

ਓਰਮੈਕਸ ਨੇ ਨਵੰਬਰ ਮਹੀਨੇ ਲਈ 'ਭਾਰਤ ਦੀਆਂ ਸਭ ਤੋਂ ਮਸ਼ਹੂਰ ਮਹਿਲਾ ਫਿਲਮ ਸਿਤਾਰਿਆਂ' ਦੀ ਸੂਚੀ ਜਾਰੀ ਕੀਤੀ।

ਜਿਸ 'ਚ ਸਾਊਥ ਦੀ ਮਸ਼ਹੂਰ ਐਕਟਰਸ ਸਮੰਥਾ ਰੂਥ ਪ੍ਰਭੂ ਨੇ ਪਹਿਲਾ ਸਥਾਨ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।

ਆਲੀਆ ਭੱਟ ਆਪਣੀ ਫਿਲਮ 'ਬ੍ਰਹਮਾਸਤਰ' ਕਰਕੇ ਦੂਜਾ ਸਥਾਨ ਹਾਸਿਲ ਕੀਤਾ। 

ਇਸਦੇ ਇਲਾਵਾ Deepika Padukone ਪੰਜਵਾਂ ਸਥਾਨ 'ਤੇ ਹੈ। 

ਕੁਝ ਮਹੀਨਿਆਂ ਤੋਂ ਲਾਈਮਲਾਈਟ 'ਚ ਰਹੀ ਕੈਟਰੀਨਾ ਕੈਫ ਦਾ ਨਾਂ ਵੀ ਇਸ ਲਿਸਟ 'ਚ 8ਵੇਂ ਨੰਬਰ 'ਤੇ ਹੈ।

ਇਸ ਦੇ ਨਾਲ ਹੀ ਸਮੰਥਾ ਨੇ ਆਪਣੀ ਫਿਲਮ 'ਯਸ਼ੋਦਾ' ਤੋਂ ਕਾਫੀ ਫੇਮ ਹਾਸਲ ਕੀਤੀ। 

ਪਰ ਡਾਕਟਰੀ ਸਮੱਸਿਆਵਾਂ ਕਾਰਨ ਸਮੰਥਾ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।