ਭਾਰਤੀ ਖਾਣੇ 'ਚ ਕਈ ਤਰ੍ਹਾਂ ਦੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ 'ਚ ਕਲੌਂਜ਼ੀ ਵੀ ਇਕ ਹੈ

ਕਲੌਂਜ਼ੀ 'ਚ ਕਈ ਜਰੂਰੀ ਪੋਸ਼ਕ ਤੱਤ ਹੁੰਦੇ ਹਨ, ਆਇਰਨ, ਸੋਡੀਅਮ, ਕੈਲਸ਼ੀਅਮ, ਪੋਟਾਸ਼ੀਅਮ ਤੇ ਫਾਈਬਰ ਨਾਲ ਭਰਪੂਰ ਕਲੌਂਜੀ ਕਈ ਪ੍ਰਕਾਰ ਦੀਆਂ ਬੀਮਾਰੀਆਂ ਦੂਰ ਕਰਨ 'ਚ ਬਹੁਤ ਫਾਇਦੇਮੰਦ ਹੈ।

ਕਲੌਂਜੀ ਦੇ ਬੀਜਾਂ ਨੂੰ ਸਵੇਰੇ ਖਾਲੀ ਪੇਟ ਗੁਣਗੁਨੇ ਪਾਣੀ ਨਾਲ ਖਾਣ ਨਾਲ ਡਾਇਬਟੀਜ਼ ਤੇ ਐਸਿਡਿਟੀ ਤੋਂ ਰਾਹਤ ਮਿਲ ਸਕਦੀ ਹੈ

ਕਲੌਂਜ਼ੀ ਦਾ ਇਸਤੇਮਾਲ ਦਿਮਾਗੀ ਸਮਰੱਥਾ ਵਧਾਉਣ ਦੇ ਲਈ ਵੀ ਕੀਤਾ ਜਾਂਦਾ ਹੈ।

ਕਲੌਜ਼ੀ 'ਚ ਪ੍ਰਾਪਤ ਮਾਤਰਾ 'ਚ ਐਂਟੀ-ਆਕਸੀਡੈਂਟਸ ਮੌਜੂਦ ਹੁੰਦੇ ਹਨ ਜੋ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਨ 'ਚ ਸਹਾਇਕ ਹੁੰਦੇ ਹਨ

ਇਸਦੇ ਇਲਾਵਾ ਇਹ ਖੂਨ 'ਚ ਵਿਸ਼ੈਲੇ ਪਦਾਰਥਾਂ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ।ਸਵੇਰ ਦੇ ਸਮੇਂ ਖਾਲੀ ਪੇਟ ਇਸਦਾ ਇਸਤੇਮਾਲ ਕਰਨਾ ਵਧੇਰੇ ਫਾਇਦੇਮੰਦ ਹੈ

ਕਲੌਂਜ਼ੀ ਨਾਲ ਟੀਐਸਐਚ ਹਾਰਮੋਨ ਬੈਲੇਂਸ ਹੁੰਦਾ ਹੈ ਜਿਸ ਨਾਲ ਥਾਇਰਾਇਡ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ

ਕਲੌਂਜੀ ਦਾ ਤੇਲ 'ਚ ਆਲਿਵ ਆਇਲ ਤੇ ਮਹਿੰਦੀ ਪਾਊਡਰ ਨੂੰ ਮਿਲਾ ਕੇ ਹਲਕਾ ਗਰਮ ਕਰੋ।ਜਦੋਂ ਇਹ ਮਿਸ਼ਰਨ ਠੰਡਾ ਹੋ ਜਾਵੇ ਤਾਂ ਇਸ ਨੂੰ ਸ਼ੀਸ਼ੀ 'ਚ ਬੰਦ ਕਰਕੇ ਰੱਖ ਲਓ, ਹਫਤੇ 'ਚ ਦੋ ਵਾਰ ਵਾਲਾਂ ਦੀ ਮਾਲਿਸ਼ ਕਰੋ

ਗਰਭਅਵਸਥਾ 'ਚ ਕਲੌਜੀ ਦੀ ਵਰਤੋਂ ਤੋਂ ਬਚਣਾ ਚਾਹੀਦਾ ਨਹੀਂ ਤਾਂ ਗਰਭਪਾਤ ਹੋਣ ਦੀ ਆਸ਼ੰਕਾ ਵਧ ਜਾਂਦੀ ਹੈ

ਇਹ ਇਕ ਸਧਾਰਨ ਜਾਣਕਾਰੀ ਹੈ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਹੋਣ 'ਤੇ ਤੁਰੰਤ ਡਾਕਟਰ ਨੂੰ ਸੰਪਰਕ ਕਰੋ