ਜਿਸ ਬੱਲੇ ਨਾਲ ਤੁਹਾਡੇ ਪਸੰਦੀਦਾ ਖਿਡਾਰੀ ਧੜਾਧੜ ਸਕੋਰ ਬਰਸਾਉਂਦੇ ਹਨ ਕੀ ਤੁਸੀਂ ਉਸਦੀ ਕੀਮਤ ਜਾਣਦੇ ਹੋ

ਭਾਰਤ 'ਚ ਜਿਆਦਾਤਰ ਖਿਡਾਰੀ ਮੇਰਠ 'ਚ ਤਿਆਰ ਹੋਣ ਵਾਲੇ ਬੱਲੇ ਦੀ ਵਰਤੋਂ ਕਰਦੇ ਹਨ ਜਿਸਦੀ ਕੀਮਤ 1200 ਤੋਂ ਲੈ ਕੇ ਲੱਖਾਂ 'ਚ ਵੀ ਹੁੰਦੀ ਹੈ।

ਘਰੇਲੂ ਕ੍ਰਿਕੇਟ ਖੇਡਣ ਵਾਲੇ ਜਿਆਦਾਤਰ ਖਿਡਾਰੀਆਂ ਦੀ ਪਹਿਲੀ ਪਸੰਦ ਮੇਰਠ ਤੋਂ ਆਉਣ ਵਾਲੇ ਬੱਲੇ ਹੀ ਹੁੰਦੇ ਹਨ।

ਸਾਲ 2014 ਤੇ 2019 'ਚ ਆਈਪੀਐਲ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਨੇ ਵੀ ਮੇਰਠ ਤੋਂ ਹੀ ਬੈਟ ਮੰਗਵਾਇਆ ਸੀ।

ਕ੍ਰਿਕੇਟਰ ਕੇਅਲ ਰਾਹੁਲ ਨੇ ਵੀ ਆਈਪੀਐਲ 2023 ਤੋਂ ਪਹਿਲਾਂ ਮੇਰਠ ਦੀ ਬੈਟ ਫੈਕਟਰੀ 'ਚ ਜਾ ਕੇ ਕਈ ਬੱਲੇ ਲਏ ਸੀ।

ਵਿਰਾਟ ਕੋਹਲੀ ਦੇ ਬੱਲੇ ਦੀ ਕੀਮਤ 27,00 ਤੋਂ ਲੈ ਕੇ 1.5 ਲੱਖ ਤੱਕ ਬਣਾਈ ਜਾਂਦੀ ਹੈ।

ਕੀ ਤੁਸੀਂ ਦੁਨੀਆ ਦੇ ਸਭ ਤੋਂ ਮਹਿੰਗੇ ਬੈਟ ਦੀ ਕੀਮਤ ਜਾਣਦੇ ਹੋ?

ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਦੁਨੀਆ ਦਾ ਸਭ ਤੋਂ ਮਹਿੰਗਾ ਬੈਟ ਐੱਸਐੱਸ ਦਾ ਸੁਪਰ ਸੈਲੇਕਟ ਬੈਟ ਹੈ ਜਿਸਦੀ ਕੀਮਤ 1.5 ਤੋਂ 2 ਲੱਖ ਰੁਪਏ ਦੇ ਕਰੀਬ ਹੁੰਦੀ ਹੈ।