ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਤਲਵਾਰ ਨੇ ਨੀਲਾਮੀ ਵਿੱਚ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਦੱਸ ਦੇਈਏ ਕਿ ਟੀਪੂ ਸੁਲਤਾਨ ਨੂੰ ਹਰਾਉਣ ਤੋਂ ਬਾਅਦ ਇਹ ਤਲਵਾਰ ਅੰਗਰੇਜ਼ਾਂ ਨੇ ਉਨ੍ਹਾਂ ਦੇ ਨਿੱਜੀ ਕਮਰੇ ਤੋਂ ਬਰਾਮਦ ਕੀਤੀ ਸੀ। ਇਸ ਤਲਵਾਰ ਦੀ ਇਸ ਹਫਤੇ ਲੰਡਨ ‘ਚ ਨਿਲਾਮੀ ਕੀਤੀ ਗਈ ਸੀ। 

ਇਸਲਾਮਿਕ ਅਤੇ ਇੰਡੀਅਨ ਆਰਟ ਸੇਲ ਵਿੱਚ ਇਸਨੂੰ 14 ਮਿਲੀਅਨ ਪੌਂਡ ਵਿੱਚ ਨਿਲਾਮ ਕੀਤਾ ਗਿਆ ਸੀ।

ਯਾਨੀ ਇਹ ਤਲਵਾਰ ਕਰੀਬ 143 ਕਰੋੜ ਰੁਪਏ ਵਿੱਚ ਨਿਲਾਮ ਹੋਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਟੀਪੂ ਸੁਲਤਾਨ ਨੇ ਸਾਲ 1782 ਤੋਂ 1799 ਤੱਕ ਮੈਸੂਰ ‘ਤੇ ਰਾਜ ਕੀਤਾ। 

ਟੀਪੂ ਸੁਲਤਾਨ ਦੀ ਤਲਵਾਰ ‘ਸੁਖੇਲਾ’ ਨੂੰ ਸ਼ਕਤੀ ਦਾ ਪ੍ਰਤੀਕ ਕਿਹਾ ਜਾਂਦਾ ਹੈ।

ਟੀਪੂ ਸੁਲਤਾਨ ਦੀ ਤਲਵਾਰ ‘ਤੇ ਸ਼ਾਨਦਾਰ ਨੱਕਾਸ਼ੀ ਕੀਤੀ ਗਈ ਹੈ। ਇਹ ਤਲਵਾਰ ਈਸਟ ਇੰਡੀਆ ਕੰਪਨੀ ਦੁਆਰਾ ਜਨਰਲ ਡੇਵਿਡ ਬੇਅਰਡ ਨੂੰ ਹਮਲੇ ਵਿੱਚ ਉਸਦੀ ਹਿੰਮਤ

ਅਤੇ ਚਾਲ-ਚਲਣ ਲਈ ਉਹਨਾਂ ਦੇ ਉੱਚ ਸਨਮਾਨ ਦੇ ਪ੍ਰਤੀਕ ਵਜੋਂ ਭੇਟ ਕੀਤੀ ਗਈ ਸੀ।

ਇਸ ਤੋਂ ਪਹਿਲਾਂ ਵੀ ਇਸ ਅੰਗਰੇਜ਼ ਨੇ ਟੀਪੂ ‘ਤੇ ਕਈ ਹਮਲੇ ਕੀਤੇ ਸਨ ਪਰ 1799 ‘ਚ ਟੀਪੂ ‘ਤੇ ਹੋਏ ਹਮਲੇ ‘ਚ ਟੀਪੂ ਦੀ ਮੌਤ ਹੋ ਗਈ ਸੀ।

 ਦੱਸ ਦੇਈਏ ਕਿ ਟੀਪੂ ਨੂੰ ‘ਟਾਈਗਰ ਆਫ ਮੈਸੂਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਟੀਪੂ ਦੇ ਨਿੱਜੀ ਹਥਿਆਰਾਂ ਵਿੱਚੋਂ ਇੱਕ, ਇਹ ਤਲਵਾਰ ਮੰਗਲਵਾਰ ਨੂੰ ਨਿਲਾਮ ਕੀਤੀ ਗਈ ਸੀ।

ਨਿਲਾਮੀਕਰਤਾ ਓਲੀਵਰ ਵ੍ਹਾਈਟ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸ਼ਾਨਦਾਰ ਤਲਵਾਰ ਟੀਪੂ ਸੁਲਤਾਨ ਦੇ ਸਾਰੇ ਹਥਿਆਰਾਂ ਵਿੱਚੋਂ ਸਭ ਤੋਂ ਵਧੀਆ ਹੈ ਜੋ ਅਜੇ ਵੀ ਨਿੱਜੀ ਹੱਥਾਂ ਵਿੱਚ ਹਨ।