ਹਾਲੀਵੁੱਡ ਦੀ ਮਸ਼ਹੂਰ ਗਾਇਕਾ ਅਤੇ ਮਾਡਲ Katy Perry ਹਾਲ ਹੀ ਵਿੱਚ ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਰਹੀ।

Katy ਨੇ 20 ਨਵੰਬਰ ਨੂੰ ਟੋਕੀਓ ਵਿੱਚ ਟਰੂ ਕਲਰਜ਼ ਫੈਸਟੀਵਲ ਵਿੱਚ ਆਯੋਜਿਤ ਟਰੂ ਕਲਰਜ਼ ਫੈਸਟੀਵਲ ਵਿੱਚ ਹਿੱਸਾ ਲਿਆ।

Katy ਨੇ ਇਵੈਂਟ ਦੀਆਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਤੇ ਉਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਹਲਚਲ ਮਚਾ ਰਹੀਆਂ ਹਨ।

Katy ਤਿਉਹਾਰ 'ਚ ਗੁਲਾਬੀ ਰੰਗ ਦੀ ਡਰੈੱਸ 'ਚ ਬਾਰਬੀ ਡੌਲ ਵਾਂਗ ਲੱਗ ਰਹੀ ਹੈ।

Katy Perry ਨੇ ਟੋਕੀਓ ਵਿੱਚ ਆਪਣੇ ਪਰਫੋਂਮੇਨਸ ਦੌਰਾਨ ਇੱਕ ਗੁਲਾਬੀ ਅਤੇ ਜਾਮਨੀ ਪਹਿਰਾਵੇ ਨਜ਼ਰ ਆਈ।

ਕੈਟੀ ਪੇਰੀ ਨੇ ਇੱਕ ਹੌਟ ਪਿੰਕ ਲੇਟੈਕਸ ਡਰੈਸ ਤੇ ਮੈਚਿੰਗ ਪਫਰ ਜੈਕੇਟ 'ਚ ਇਵੈਂਟ ਲਈ ਆਪਣੇ ਫੈਸ਼ਨ ਟਰੇਂਡ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ।

ਇਸ ਪਿੰਕ ਡਰੈਸ 'ਚ ਕੈਟੀ ਬੇਹੱਦ ਖੂਬਸੂਰਤ ਅਤੇ ਗਲੈਮਰਸ ਲੱਗ ਰਹੀ ਹੈ ਅਤੇ ਉਨ੍ਹਾਂ ਨੇ ਫੋਟੋਆਂ ਲਈ ਕਈ ਸ਼ਾਨਦਾਰ ਪੋਜ਼ ਵੀ ਦਿੱਤੇ।

ਇਸ ਤੋਂ ਇਲਾਵਾ ਕੈਟੀ ਪੇਰੀ ਨੇ ਪਰਪਲ ਟਾਪ ਤੇ ਮੈਚਿੰਗ ਫਲੋਰ ਲੈਂਥ ਗਾਊਨ ਨਾਲ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ।

ਕੈਟੀ ਪੇਰੀ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਖੁਸ਼ੀ ਜ਼ਾਹਰ ਕੀਤੀ ਅਤੇ ਲਿਖਿਆ, ''ਇਕ ਚੰਗੇ ਕਾਰਨ ਲਈ ਆਪਣੀ ਪਸੰਦੀਦਾ ਜਗ੍ਹਾ 'ਤੇ ਵਾਪਸ ਆ ਰਹੀ ਹਾਂ।

ਕੈਟੀ ਪੇਰੀ ਦੀ ਪੂਰੀ ਟੀਮ ਨੇ ਉਹਨਾਂ ਦੀ ਲੁੱਕ ਨੂੰ ਪੂਰਾ ਕਰਨ ਲਈ ਪੀਕ ਫਾਰਮ 'ਚ ਕੰਮ ਕੀਤਾ।

ਕੈਟੀ ਪੇਰੀ ਇੱਕ ਸੋਸ਼ਲ ਮੀਡੀਆ ਸਟਾਰ ਵੀ ਹੈ ਅਤੇ ਉਸਦੇ ਇੰਸਟਾਗ੍ਰਾਮ 'ਤੇ ਉਸ ਦੇ 180 ਮਿਲੀਅਨ ਫਾਲੋਅਰਜ਼ ਹਨ।