ਸਾਲ 2023 'ਚ ਦੁਨੀਆ ਭਰ ਵਿੱਚ ਘੁੰਮਣ ਲਈ ਟਾਪ 10 ਟ੍ਰੈਂਡਿੰਗ ਡੈਸਟੀਨੇਸ਼ਨ

ਸ਼ੁਰੂਆਤ ਭਾਰਤ ਦੇ ਪੁਡੂਚੇਰੀ ਤੋਂ- ਜੇਕਰ ਤੁਸੀਂ ਗੋਲਡਨ ਬੀਚ 'ਤੇ ਠੰਢੀ ਹਵਾ ਦਾ ਆਨੰਦ ਲੈਣਾ ਪਸੰਦ ਕਰਦੇ ਹੋ ਤਾਂ ਇਹ ਤੁਹਾਡੇ ਲਈ ਇਹ ਸਹੀ ਥਾਂ ਹੈ।

ਸਾਓ ਪਾਓਲੋ ਦਾ ਸਿਨੇਮਾ, ਭੋਜਨ, ਪਾਰਟੀ ਕਰਨਾ ਤੇ ਦੇਖਣ ਲਈ ਇੱਕ ਤੋਂ ਵੱਧ ਸਥਾਨ ਇਸ ਸਥਾਨ ਨੂੰ ਬ੍ਰਾਜ਼ੀਲ ਦਾ ਕੇਂਦਰ ਬਣਾਉਂਦੇ ਹਨ।

ਹਾਈਕਿੰਗ ਅਤੇ ਸਕੀਇੰਗ ਲਈ ਇਟਲੀ ਵਿੱਚ ਬੋਲਜ਼ਾਨੋ ਸਭ ਤੋਂ ਵਧੀਆ ਸਥਾਨਾਂ ਚੋਂ ਇੱਕ ਹੈ।

ਗ੍ਰੀਸ ਦੇ ਕਾਲਾਬਕਾ ਸ਼ਹਿਰ ਦੇ ਚੱਟਾਨ ਮੱਠ ਤੇ ਦੇਖਣ ਲਈ ਸਥਾਨ ਹਰ ਕਿਸੇ ਨੂੰ ਆਕਰਸ਼ਿਤ ਕਰਦੇ ਹਨ।

ਯੂਨਾਈਟੀਡ ਸਟੇਟਸ 'ਚ ਸੈਂਟਾ ਫੇ ਵਿੱਚ ਕਲਾਤਮਕ ਕਲਾਵਾਂ ਦੇ ਨਾਲ-ਨਾਲ ਬਹੁਤ ਸਾਰੇ ਅਜਾਇਬ ਘਰ ਹਨ ਜਿਨ੍ਹਾਂ ਨੂੰ ਐਕਸਪਲੋਰ ਕੀਤਾ ਜਾ ਸਕਦਾ ਹੈ।

ਜਿਹੜੇ ਲੋਕ ਸਮੁੰਦਰੀ ਤੱਟ 'ਤੇ ਧੁੱਪ ਸੇਕਣਾ ਤੇ ਕ੍ਰਿਸਟਲ ਸਾਫ ਪਾਣੀ ਵਿੱਚ ਤੈਰਨਾ ਪਸੰਦ ਕਰਦੇ ਹਨ ਉਹ ਯੂਰਪ ਵਿੱਚ ਬੁਡਵਾ ਜਾ ਸਕਦੇ ਹਨ।

ਓਲੋਮਕ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਾਈਟ ਦਾ ਸਿਰਲੇਖ ਹੈ। ਇਸ ਦੇ ਨਾਲ ਹੀ ਇੱਥੇ ਦੀ ਨਾਈਟ ਲਾਈਫ ਵੀ ਅਨੋਖੀ ਹੈ।

ਹੋਬਾਰਟ, ਆਸਟ੍ਰੇਲੀਆ 'ਚ ਸਾਲ ਭਰ ਸੁਹਾਵਣਾ ਮੌਸਮ ਰਹਿੰਦਾ ਹੈ। ਇਹ ਸਥਾਨ ਅਡਵੈਂਚਰ ਦੀ ਤਲਾਸ਼ ਕਰਨ ਵਾਲੇ ਲੋਕਾਂ ਲਈ ਪਰਫੈਕਟ ਹੈ।

ਮਲੇਸ਼ੀਆ ਦੇ ਕੋਟਾ ਕਿਨਾਬਾਲੂ ਨੂੰ ਇੱਕ ਲੁਕਿਆ ਹੋਇਆ ਖਜ਼ਾਨਾ ਵੀ ਕਿਹਾ ਜਾ ਸਕਦਾ ਹੈ। ਇੱਥੇ ਇਹ ਸ਼ਹਿਰ ਜੰਗਲਾਂ ਅਤੇ ਬੀਚਾਂ ਨਾਲ ਘਿਰਿਆ ਹੋਇਆ ਹੈ।

ਮੈਕਸੀਕੋ ਦਾ Querétaro ਆਪਣੇ ਫ੍ਰੈਂਡਲੀ ਸਥਾਨਕ ਲੋਕਾਂ ਤੇ ਬਸੰਤ ਰੁੱਤ ਲਈ ਮਸ਼ਹੂਰ ਹੈ। ਇੱਥੇ ਵੀ ਐਡਵੈਂਚਰ ਲਈ ਬਹੁਤ ਕੁਝ ਹੈ।