ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ, ਜੰਮੂ ਅਤੇ ਕਸ਼ਮੀਰ 'ਚ ਐਤਵਾਰ ਨੂੰ ਆਮ ਲੋਕਾਂ ਦੇ ਨਾਲ ਨਾਲ ਸੈਲਾਨੀਆਂ ਦੇ ਲਈ ਖੋਲ੍ਹ ਦਿੱਤਾ ਗਿਆ

ਸ਼੍ਰੀਨਗਰ ਦੇ ਪ੍ਰਸਿੱਧ ਟਿਊਲਿਪ 'ਚ ਇਸ ਵਾਰ 16 ਲੱਖ ਟਿਊਲਿਪ ਦੇ ਫੁੱਲ ਲਗਾਏ ਗਏ ਹਨ।

ਦੱਸਣਯੋਗ ਹੈ ਕਿ ਇਸ ਸਾਲ 68 ਵੱਖ ਵੱਖ ਕਿਸਮਾਂ ਦੇ ਫੁੱਲ ਗਾਰਡਨ 'ਚ ਲਗਾਏ ਗਏ ਹਨ

ਸ਼੍ਰੀਨਗਰ ਸ਼ਹਿਰ 'ਚ ਇਹ ਟਿਊਲਿਪ ਗਾਰਡਨ ਨਾ ਸਿਰਫ ਸੂਬੇ ਦੇ ਸਗੋਂ ਦੇਸ਼ ਵਿਦੇਸ਼ ਦੇ ਸੈਲਾਨੀਆਂ 'ਚ ਕਾਫੀ  ਲੋਕਪ੍ਰਿਯ ਹਨ।

ਪਿਛਲੇ ਸਾਲ ਤਿੰਨ ਲੱਖ ਤੋਂ ਜਿਆਦਾ ਦੀ ਤਾਦਾਦ 'ਚ ਲੋਕਾਂ ਨੇ ਸ਼੍ਰੀਨਗਰ ਦੇ ਟਿਊਲਿਪ ਗਾਰਡਨ ਦੀ ਸੈਰ ਕੀਤੀ ਸੀ।

ਇਸ ਵਾਰ ਸੰਭਾਵਨਾ ਹੈ ਕਿ ਸੈਲਾਨੀਆਂ ਦੀ ਗਿਣਤੀ ਪੰਜ ਲੱਖ ਲੋਕਾਂ ਤੱਕ ਪਹੁੰਚ ਸਕਦੀ ਹੈ।

ਦਰਅਸਲ, ਬਹਾਰ ਦੇ ਮੌਸਨ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਟਿਊਲਿਪ ਦੇ ਫੁੱਲ ਖਿੜਦੇ ਹਨ ਤੇ ਕਸ਼ਮੀਰ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੰਦੇ ਹਨ।

ਸ਼੍ਰੀਨਗਰ ਟਿਊਲਿਪ ਗਾਰਡਨ ਦੇ ਮੁਖੀ ਡਾ. ਇਨਾਮ ਯੂ ਰਹਿਮਾਨ ਦਾ ਕਹਿਣਾ ਹੈ ਕਿ ਹਰ ਸਾਲ

ਸ਼੍ਰੀਨਗਰ ਦੇ ਟਿਊਲਿਪ ਗਾਰਡਨ ਨੂੰ ਹੋਰ ਖੂਬਸੂਰਤ ਬਣਾਉਣ ਲਈ ਯਤਨ ਕੀਤਾ ਜਾਂਦਾ ਹੈ।ਹਰ ਸਾਲ ਇਸ ਨੂੰ ਗਾਰਡਨ ਇਕ ਵੱਖਰਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।