ਤੁਲਸੀ ਦੇ ਬੀਜਾਂ 'ਚ ਪ੍ਰੋਟੀਨ, ਫਾਈਬਰ, ਆਇਰਨ ਤੇ ਐਂਟੀਆਕਸੀਡੈਂਟ ਕਾਫੀ ਮਾਤਰਾ 'ਚ ਮੌਜੂਦ ਹੁੰਦੇ ਹਨ।

ਕਮਜ਼ੋਰ ਇਮਿਊਨਿਟੀ ਵਾਲੇ ਲੋਕ ਜਲਦੀ ਹੀ ਕਿਸੇ ਵੀ ਬੀਮਾਰੀ ਜਾਂ ਇਨਫੈਕਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ।

ਤੁਲਸੀ ਦੇ ਬੀਜਾਂ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। 

ਇਨ੍ਹਾਂ ਬੀਜਾਂ ਨੂੰ ਦੁੱਧ ‘ਚ ਮਿਲਾ ਕੇ ਸਵੇਰੇ ਪੀਓ, ਸ਼ੂਗਰ ਕੰਟਰੋਲ ‘ਚ ਰਹੇਗੀ।

ਜ਼ੁਕਾਮ ਤੇ ਫਲੂ ‘ਚ ਵੀ ਇਨ੍ਹਾਂ ਬੀਜਾਂ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ।

ਸੁੱਕੀ ਖੰਘ ਨੂੰ ਠੀਕ ਕਰਨ ਲਈ ਵੀ ਇਹ ਇੱਕ ਵਧੀਆ ਘਰੇਲੂ ਉਪਾਅ ਹੈ।

ਤੁਲਸੀ ਦੇ ਬੀਜ ਓਮੇਗਾ 3 ਫੈਟੀ ਐਸਿਡ ਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ।

ਜਿਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਤੇ ਭਾਰ ਘਟਾਉਣਾ ਬਹੁਤ ਆਸਾਨ ਹੋ ਜਾਂਦਾ ਹੈ।

ਇਸ ਤੋਂ ਇਲਾਵਾ ਤੁਲਸੀ ਦੇ ਬੀਜ ਦੀ ਚਾਹ ਵੀ ਬਣਾ ਕੇ ਪੀ ਸਕਦੇ ਹੋ।

ਤੁਲਸੀ ਦੇ ਬੀਜ ਪਾਚਨ ਤੰਤਰ ਨੂੰ ਵੀ ਠੀਕ ਰੱਖਦੇ ਹਨ।

ਤੁਲਸੀ ਦੇ ਬੀਜ ਸਰੀਰ ‘ਚ ਕਿਸੇ ਵੀ ਤਰ੍ਹਾਂ ਦੀ ਸੋਜ ਨੂੰ ਦੂਰ ਕਰਨ ‘ਚ ਵੀ ਬਹੁਤ ਫਾਇਦੇਮੰਦ ਹੁੰਦੇ ਹਨ।