ਆਪਣੇ ਫੈਸ਼ਨ ਅਤੇ ਡਰੈਸਿੰਗ ਸੈਂਸ ਲਈ ਮਸ਼ਹੂਰ ਮਾਡਲ ਤੇ ਐਕਟਰਸ ਉਰਫੀ ਜਾਵੇਦ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।

ਵੇਖੋ ਉਰਫੀ ਦੀ ਇਸ ਵੀਡੀਓ ਵਿੱਚ ਕੀ ਨਵਾਂ ਹੈ-

ਉਹ ਹਰ ਰੋਜ਼ ਫੈਨਸ ਲਈ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਉਰਫੀ ਜਾਵੇਦ ਦੀਆਂ ਸੋਸ਼ਲ ਮੀਡੀਆ ਪੋਸਟਾਂ ‘ਚ ਹਮੇਸ਼ਾ ਨਵੇਂ ਤਰ੍ਹਾਂ ਦਾ ਫੈਸ਼ਨ ਤੇ ਡਰੈਸਿੰਗ ਸੈਂਸ ਦੇਖਣ ਨੂੰ ਮਿਲਦਾ ਹੈ। 

ਉਨ੍ਹਾਂ ਨੇ ਫਿਰ ਤੋਂ ਆਪਣੀ ਇ$ਕ ਵੀਡੀਓ ਸ਼ੇਅਰ ਕੀਤੀ ਜੋ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ ਤੇ ਇਸ ਨੂੰ ਦੇਖ ਕੇ ਉਨ੍ਹਾਂ ਦੇ ਫੈਨਸ ਉਸ ਦੇ ਦੀਵਾਨੇ ਹੋ ਰਹੇ ਹਨ। 

ਦਰਅਸਲ, ਉਰਫੀ ਜਾਵੇਦ ਨੇ ਇਸ ਵਾਰ ਆਪਣੇ ਸਰੀਰ ਨੂੰ ਫੁੱਲਾਂ ਨਾਲ ਢੱਕਿਆ ਹੋਇਆ ਹੈ

ਉਰਫੀ ਜਾਵੇਦ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤੀ। ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਉਰਫੀ ਜਾਵੇਦ ਨੇ ਗਜਰੇ ਦੇ ਫੁੱਲਾਂ ਦੀ ਸਕਰਟ ਬਣਾਈ। 

 ਇਸ ਦੇ ਨਾਲ ਹੀ ਉਸ ਨੇ ਟਾਪਲੈੱਸ ਹੋ ਕੇ ਆਪਣੇ ਸਰੀਰ ਨੂੰ ਹੱਥਾਂ ਤੇ ਗਜਰੇ ਦੇ ਫੁੱਲਾਂ ਨਾਲ ਢੱਕਿਆ। ਉਰਫੀ ਜਾਵੇਦ ਨੇ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਵੀ ਇੱਕ ਫੁੱਲ ਬਣਾਇਆ।

ਉਸ ਦੇ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਪਰ ਸੋਸ਼ਲ ਮੀਡੀਆ ਯੂਜ਼ਰਸ ਉਨ੍ਹਾਂ ਨੂੰ ਹਮੇਸ਼ਾ ਦੀ ਤਰ੍ਹਾਂ ਟ੍ਰੋਲ ਕਰ ਰਹੇ ਹਨ।